3 ਪੇਜ ਦਾ ਲਗਭਗ ਸੁਸਾਈਡ ਨੋਟ ਲਿਖ 11ਵੀਂ ਦੀ ਵਿਦਿਆਰਥਣ ਘਰੋਂ ਭੱਜੀ
Wednesday, Mar 15, 2023 - 11:26 PM (IST)
ਲੁਧਿਆਣਾ (ਡੇਵਿਨ) : ਥਾਣਾ ਜਮਾਲਪੁਰ ਦੇ ਖੇਤਰ ਗੁਰੂ ਰਾਮ ਦਾਸ ਕਾਲੋਨੀ ਤਾਜਪੁਰ ਇਲਾਕੇ ਵਿਚ ਇਕ 11ਵੀਂ ਦੀ ਵਿਦਿਆਰਥਣ ਨੂੰ ਦੋ ਨੌਜਵਾਨਾਂ ਵੱਲੋਂ ਫੋਟੋ ਅਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰ ਕੇ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਿਦਿਆਰਥਣ ਨੇ ਇਨ੍ਹਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਸਾਰੀ ਸੱਚਾਈ ਇਕ ਨੋਟ ਵਿਚ ਲਿਖ ਦਿਤੀ, ਜਿਸ ਦੇ ਬਾਅਦ ਵਿਦਿਆਰਥਣ ਦੇ ਰਿਸ਼ਤੇਦਾਰਾਂ ਨੇ ਘਰੋਂ ਕਿਧਰੇ ਜਾਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਪਰ ਹੁਣ ਤੱਕ ਪੁਲਸ ਵਿਦਿਆਰਥਣ ਨੂੰ ਬਰਾਮਦ ਨਹੀਂ ਕਰ ਸਕੀ ਹੈ।
ਇਹ ਵੀ ਪੜ੍ਹੋ : ਵਿੱਤੀ ਸੰਕਟ ਨੂੰ ਲੈ ਕੇ ਚਿੰਤਾ! NHUI ਨੇ ਬੱਸਾਂ, ਕਾਰਾਂ ਵਾਲਿਆਂ ਕੋਲੋਂ ਪੰਜਾਬੀ ਯੂਨੀਵਰਸਿਟੀ ਲਈ ਮੰਗਿਆ ਦਾਨ
ਕੀ ਲਿਖਿਆ ਪੱਤਰ ’ਚ ਵਿਦਿਆਰਥਣ ਨੇ
ਮੇਰੀ ਖੁਦਕੁਸ਼ੀ ਦਾ ਕਾਰਨ ਰੋਹਿਤ ਅਤੇ ਸੰਜੀਵ ਹਨ, ਰੋਹਿਤ ਉਹ ਹੈ ਜਿਸ ਨੂੰ ਮੈਂ ਪਿਆਰ ਕਰਦੀ ਸੀ, ਜਿਸ ਦੇ ਨਾਲ ਮੇਰੀਆਂ ਤਿੰਨ ਚਾਰ ਫੋਟੋਆਂ ਹਨ। ਇਹ ਫੋਟੋ ਸੰਜੀਵ ਨੇ ਦੇਖ ਲਈਆਂ ਅਤੇ ਚੋਰੀ ਛੁਪੇ ਆਪਣੇ ਮੋਬਾਇਲ ਵਿਚ ਲੈ ਲਈਆਂ ਅਤੇ ਰੋਹਿਤ ਨੂੰ ਬਲੈਕਮੇਲ ਕਰ ਕੇ ਪੈਸੇ ਮੰਗਣ ਲੱਗਾ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਫੋਟੋ ਇੰਸਟਾਗ੍ਰਾਮ ਫੇਸਬੁਕ ’ਤੇ ਪਾ ਦੇਵੇਗਾ। ਰੋਹਿਤ ਨੇ ਬਦਨਾਮੀ ਦੇ ਡਰ ਨਾਲ ਉਸਨੂੰ ਪੈਸੇ ਦਿੱਤੇ। ਫਿਰ ਵੀ ਸੰਜੀਵ ਨੇ ਫੋੋਟੋ ਡਿਲੀਟ ਨਹੀਂ ਕੀਤੀਆਂ। ਇਕ ਦਿਨ ਰੋਹਿਤ ਦਾ ਮੈਸੇਜ ਆਇਆ ਕਿ ਸੰਜੀਵ ਨੇ ਸਾਡੀਆਂ ਫੋਟੋ ਇਕ ਸਾਥ ਭੇਜੀਆਂ ਹਨ ਤੇ ਕਿਹਾ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਮੇਰੀ ਮੰਮੀ ਅਤੇ ਸੋਸ਼ਲ ਸਾਈਟਾਂ ’ਤੇ ਪਾ ਦੇਵੇਗਾ। ਮੈਂ ਉਸਦੀ ਗੱੱਲ ਮੰਨ ਲਈ ਅਤੇ ਜਿਵੇਂ ਉਸ ਨੇ ਕਿਹਾ ਕਿ ਉਸੇ ਤਰ੍ਹਾਂ ਕੀਤਾ, ਜਿਸ ਦੀ ਉਸ ਨੇ ਵੀਡੀਓ ਬਣਾ ਲਈ। ਵਿਦਿਆਰਥਣ ਨੇ ਇਹ ਵੀ ਲਿਖਿਆ ਹੈ ਕਿ ਮੇਰਾ ਫੋਨ ਕੇਵਲ ਲੇਡੀਜ ਮੁਲਾਜ਼ਮ ਨੂੰ ਦਿਖਾਇਆ ਜਾਵੇ ਇਸ ਵਿਚ ਮੇਰੀ ਚੋਰੀ ਨਾਲ ਵੀਡੀਓ ਬਣਾਈ ਗਈ ਹੈ।
ਮੁਲਜ਼ਮ ਫੇਕ ਆਈ ਡੀ ਤੋਂ ਭੇਜਦਾ ਸੀ ਦੋਸਤਾਂ ਨੂੰ ਗੰਦੇ ਮੈਸੇਜ
ਸੰਜੀਵ ਮੇਰੇ ਨਾਮ ਦੀ ਫਰਜ਼ੀ ਆਈ ਬਣਾ ਕੇ ਦੋਸਤਾਂ ਨੂੰ ਗੰਦੇ ਮੈਸੇਜ ਭੇਜਦਾ ਸੀ ਅਤੇ ਮੈਨੂ ਡਰਾਵੁਂਦਾ ਸੀ ਕਿ ਤੇਰੇ ਗੁਆਂਢੀਆਂ ਨੂੰ ਤੇਰੀ ਵੀਡੀਓ ਭੇਜਾਂਗਾ। ਲੜਕੀ ਨੇ ਸੁਸਾਈਡ ਨੋਟ ਵਿਚ ਕਿਹਾ ਕਿ ਮੇਰਾ ਫੋਨ ਸਿਰਫ ਲੇਡੀ ਮੁਲਾਜ਼ਮ ਨੂੰ ਦਿਖਾਇਆ ਜਾਵੇ ਕਿਉਂਕਿ ਮੇਰੀਆਂ ਅਪੱਤੀਜਨਕ ਫੋਟੋ ਫੋਨ ’ਚ ਹਨ।
ਇਹ ਵੀ ਪੜ੍ਹੋ : ਨਵੇਂ ਵਿੱਦਿਅਕ ਸੈਸ਼ਨ ’ਚ ਮਨਮਰਜ਼ੀ ਕਰਨ ਵਾਲੇ ਪ੍ਰਾਈਵੇਟ ਸਕੂਲਾਂ ’ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ
ਸੋਸਾਈਡ ਨੋਟ ਵਿਚ ਲਿਖੀ ਖੁਦਕੁਸ਼ੀ ਦੀ ਵਜ੍ਹਾ
ਵਿਦਿਆਰਥਣ ਨੇ ਲਿਖਿਆ ਕਿ 11ਵੀਂ ਕਲਾਸ ਦੀ ਵਿਦਿਆਰਥਣ ਹੈ ਉਸਦੇ ਪੇਪਰ ਚੱਲ ਰਹੇ ਹਨ ਪਰ ਟੈਂਸ਼ਨ ਦੀ ਵਜ੍ਹਾ ਨਾਲ ਪੇਪਰ ਨਹੀਂ ਦੇ ਪਾ ਰਹੀ ਕਿਉਂਕਿ ਡਰ ਲੱਗਦਾ ਹੈ ਕਿ ਰੋਹਿਤ ਅਤੇ ਸੰਜੀਵ ਦੋਵੇਂ ਮਿਲ ਕੇ ਕਿਤੇ ਵੀਡੀਓ ਅਤੇ ਫੋਟੋ ਮੇਰੇ ਮਾਤਾ ਪਿਤਾ ਨੂੰ ਨਾ ਦਿਖਾ ਦੇਣ। ਜਿਸ ਤੋਂ ਤੰਗ ਆ ਕੇ ਗੰਦੇ ਨਾਲੇ ਵਿਚ ਸੁਸਾਈਟ ਕਰਨ ਦੀ ਗੱਲ ਲਿਖੀ ਹੈ।
ਸੀ. ਸੀ. ਟੀ. ਵੀ. ਵਿਚ ਮਿਲਿਆ ਸੁਰਾਗ
ਲੜਕੀ ਦੇ ਮਾਤਾ ਪਿਤਾ ਦੇ ਮੁਤਾਬਕ ਸੀ. ਸੀ. ਟੀ. ਵੀ ਵਿਚ ਲਗਭਗ ਰਾਤ ਦ ੇ2 ਵਜੇ ਉਹ ਗੰਦੇ ਨਾਲੇ ਦੀ ਪੁਲੀ ਤੱਕ ਜਾਂਦੀ ਮਿਲੀ ਪਰ ਉਸਦੇ ਬਾਅਦ ਉਹ ਉਥੇ ਨਹੀਂ ਸੀ ਉਨਾਂ ਨੂੰ ਸ਼ੱਕ ਹੈ ਕਿ ਕਿਤੇ ਉਸਨੇ ਗੰਦੇ ਨਾਲੇ ਛਾਲ ਨਾ ਮਾਰ ਦਿਤੀ ਹੋਵੇ ਇਸ ਸਬੰਧੀ ਪੁਲਸ ਨੂੰ ਵੀ ਕਿਹਾ ਗਿਆ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਾਮਲੇ ਸਬੰਧੀ ਥਾਣਾ ਜਮਾਲਪੁਰ ਵਿਚ ਗੱਲ ਕਰਨ ’ਤੇ ਪਤਾ ਲੱਗਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।