ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ

Wednesday, Jul 22, 2020 - 12:34 PM (IST)

ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਸ਼ਰਮਾ ਕਲੋਨੀ 'ਚ ਇਕ ਪਤੀ ਵਲੋਂ ਪ੍ਰੇਮਿਕਾ ਨਾਲ ਬਣਾਈ ਇਤਰਾਜ਼ਯੋਗ ਵੀਡੀਓ ਪਤਨੀ ਨੂੰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖ ਪਤਨੀ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚੀਥੜੇ

PunjabKesariਜਾਣਕਾਰੀ ਮੁਤਾਬਕ ਸ਼ਰਮਾ ਕਲੋਨੀ ਦੀ ਰਹਿਣ ਵਾਲੀ ਕੋਮਲ ਦਾ ਵਿਆਹ ਆਕਾਸ਼ ਅਰੋੜਾ ਨਾਲ ਹੋਇਆ ਸੀ। ਅਕਾਸ਼ ਸ਼ੁਰੂ ਤੋਂ ਹੀ ਕੋਮਲ ਨੂੰ ਹੋਰ ਦਾਜ ਲਿਆਉਣ ਦੀ ਮੰਗ ਕਰਦਾ ਸੀ। ਉਸ ਦੇ ਬਾਹਰ ਵੀ ਕਈ ਕੁੜੀਆਂ ਨਾਲ ਨਾਜਾਇਜ਼ ਸਬੰਧ ਸਨ। ਕੋਮਲ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। ਇਕ ਦਿਨ ਅਕਾਸ਼ ਨੇ ਆਪਣੀ ਪ੍ਰੇਮਿਕਾ ਨਾਲ ਬਣਾਈ ਇਤਰਾਜ਼ਯੋਗ ਵੀਡੀਆ ਕੋਮਲ ਨੂੰ ਭੇਜ ਦਿੱਤੀ, ਜਿਸ ਨੂੰ ਦੇਖ ਉਸ ਦੇ ਹੋਸ਼ ਉੱਡ ਗਏ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਗਈ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਪੁਲਸ ਨੇ ਕੋਮਲ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਸਭ ਤੋਂ ਹੌਟ ਐਥਲੀਟ ਦੇ ਨਾਲ ਦਿਖਾਈ ਦਿੱਤੇ ਕਨੋਰ ਮੈਕਗ੍ਰੇਗਰ, ਜਿੱਤ ਚੁੱਕੀ ਹੈ ਓਲੰਪਿਕ ਮੈਡਲ

PunjabKesari


author

Baljeet Kaur

Content Editor

Related News