ਕੈਬਨਿਟ ਰੈਂਕ ਮਿਲਣ ਤੋਂ ਬਾਅਦ ਵੇਰਕਾ ਦਾ ਸਿੱਧੂ 'ਤੇ ਵੱਡਾ ਬਿਆਨ (ਵੀਡੀਓ)

Friday, Jul 26, 2019 - 05:01 PM (IST)

ਅੰਮ੍ਰਿਤਸਰ : ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ 'ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ ਵੱਡਾ ਬਿਆਨ ਦੇ ਗਏ।ਉਨ੍ਹਾਂ ਨੇ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਕਾਂਗਰਸ ਦੇ ਨੇਤਾ ਹਨ ਤੇ ਕਾਂਗਰਸ ਲਈ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਨੂੰ ਮਜਬੂਤ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦਾ ਭਵਿੱਖ ਚੜ੍ਹਦੀ ਕਲਾ 'ਚ ਹੈ। 

ਇਸ ਦੌਰਾਨ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਖੁਦ ਨਹੀਂ ਪਤਾ ਹੁੰਦਾ ਕਿੰਨੀਆਂ ਸੀਟਾਂ 'ਤੇ ਚੋਣ ਲੜਨੀ ਹੈ। ਉਨ੍ਹਾਂ ਕਿਹਾ ਕਿ ਇਹ ਦੋ ਭਾਂਡੇ ਹਨ ਇਕ ਅਕਾਲੀ ਦਲ ਦਾ ਤੇ ਦੂਜਾ ਭਾਜਪਾ ਦਾ ਜੋ ਖੜਕ-ਖੜਕ ਕੇ ਚੀਬੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਪਣਾ ਭਾਂਡਾ ਦਾ ਸਿੱਧਾ ਰੱਖੋ, ਕਾਂਗਰਸ ਦੀ ਫਿਕਰ ਨਾ ਕਰੋ।


author

Baljeet Kaur

Content Editor

Related News