ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

11/04/2019 1:45:38 PM

ਅੰਮ੍ਰਿਤਸਰ, ਗੁਰਦਾਸਪੁਰ : ਪਾਕਿਸਤਾਨ ਵਲੋਂ ਸ਼ਰਧਾਲੂਆਂ ਲਈ ਇਕ ਵੱਡਾ ਫੈਸਲਾ ਲੈਂਦਿਆਂ ਸ਼ਰਧਾਲੂਆਂ ਲਈ ਰੱਖੀ ਗਈ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਦੇ ਨਾਲ-ਨਾਲ ਬਹੁਤ ਸਾਰੀਆਂ ਪਾਬੰਦੀਆਂ ਤੇ ਹਦਾਇਤਾਂ ਵੀ ਸੰਗਤਾਂ ਲਈ ਜਾਰੀ ਕੀਤੀਆਂ ਗਈਆਂ ਹਨ। ਯਾਤਰਾ 'ਤੇ ਜਾਣ ਸਮੇਂ ਸ਼ਰਧਾਲੂ ਆਪਣੇ ਨਾਲ 11 ਹਜ਼ਾਰ ਰੁਪਏ ਭਾਰਤੀ ਕਰੰਸੀ ਦੇ ਨਾਲ-ਨਾਲ 7 ਕਿੱਲੋ ਤੱਕ ਇਕ ਸਮਾਨ ਦਾ ਬੈਗ ਲੈ ਕੇ ਜਾ ਸਕਦੇ ਹੋ। ਇਹ ਕੋਰੀਡੋਰ ਦਾ ਰਸਤਾ ਸੰਗਤਾਂ ਲਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਖੁੱਲ੍ਹੇਗਾ। ਇਕ ਦਿਨ 'ਚ 5 ਹਜ਼ਾਰ ਸਿੱਖ ਸ਼ਰਧਾਲੂ ਦਰਸ਼ਨ ਦੀਦਾਰ ਕਰਨ ਲਈ ਇਸ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ।

ਇਨ੍ਹਾਂ ਚੀਜ਼ਾਂ 'ਤੇ ਹੋਵੇਗੀ ਸਖਤ ਪਾਬੰਦੀ
- ਅਸਲਾ, ਨਕਲੀ ਕਰੰਸੀ ਅਤੇ ਸਿੱਕੇ ਨਹੀਂ ਲੈ ਕੇ ਜਾ ਸਕਦੇ।
- ਰੇਡੀਓ ਟ੍ਰਾਂਸਮੀਟਰ, ਜੋ ਆਮ ਵਰਤੋਂ ਲਈ ਨਹੀਂ ਮਨਜ਼ੂਰਸ਼ੁਦਾ ਨਹੀਂ ਹਨ।
- ਸੈਟੇਲਾਈਟ ਮੋਬਾਈਲ ਫੋਨ 'ਤੇ ਮਨਾਹੀ।
- ਵਾਈ-ਫਾਈ ਅਤੇ ਬ੍ਰਾਡਬੈਂਡ ਯੰਤਰਾਂ 'ਤੇ ਮਨਾਹੀ। ਇਸ ਦੇ ਨਾਲ ਹੀ ਤੁਹਾਡੇ ਮੋਬਾਈਲ ਫੋਨ ਨਾਲ ਇੰਟਰਨੈੱਟ ਕਨੈਕਟ ਨਹੀਂ ਹੋਣਾ ਚਾਹੀਦਾ।
- ਉੱਚੀ ਆਵਾਜ਼ 'ਚ ਸੰਗੀਤ ਵਜਾਉਣਾ ਅਤੇ ਦੂਜਿਆ ਦੀ ਤਸਵੀਰ ਲੈਣਾ ਵੀ ਮਨ੍ਹਾ ਹੈ।
- ਸੋਨੇ-ਚਾਂਦੀ ਅਤੇ ਹੋਰ ਧਾਤੂਆਂ ਨਾਲ ਬਣੀਆਂ ਚੀਜ਼ਾਂ 'ਤੇ ਮਨਾਹੀ।
- ਨਸ਼ੀਲੇ ਪਦਾਰਥਾਂ 'ਤੇ ਸਖਤ ਮਨਾਹੀ।
- ਨਕਸ਼ਾ, ਸਾਹਿਤ ਨਾਲ ਜੁੜੀਆਂ ਚੀਜ਼ਾਂ 'ਤੇ ਮਨਾਹੀ।
-  ਮੀਡੀਆ ਨਾਲ ਜੁੜੀਆਂ ਹੋਈਆਂ ਚੀਜ਼ਾ 'ਤੇ ਮਨਾਹੀ
-  ਝੰਡੇ ਅਤੇ ਬੈਨਰ ਲਿਜਾਣ 'ਤੇ ਮਨਾਹੀ।


Baljeet Kaur

Content Editor

Related News