ਸਾਉਣ ਦੇ ਮਹੀਨੇ ਦੀ ਸੰਗਰਾਂਦ ਸਮੇਂ ਸੰਗਤਾਂ ਹੁੰਮ-ਹੁਮਾ ਕੇ ਸੱਚਖੰਡ ਦਰਸ਼ਨਾਂ ਲਈ ਪਹੁੰਚੀਆਂ

07/17/2020 5:59:02 PM

ਅੰਮ੍ਰਿਤਸਰ (ਅਨਜਾਣ): ਸਾਉਣ ਦੇ ਮਹੀਨੇ ਦੀ ਸੰਗਰਾਂਦ ਸਮੇਂ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਹੁੰਮ-ਹੁਮਾ ਕੇ ਸੱਚਖੰਡ ਦਰਸ਼ਨਾ ਲਈ ਪਹੁੰਚੀਆਂ। ਜਿੱਥੇ ਸੰਗਰਾਂਦ ਕਾਰਨ ਸੰਗਤਾਂ ਦਾ ਰਸ਼ ਦੇਖਿਆ ਗਿਆ, ਉੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੈਨੀਟਾਈਜ਼ਰ ਮਸ਼ੀਨਾਂ ਨਾਲ ਹੱਥ ਸਾਫ਼ ਕਰਵਾ ਕੇ ਤੇ ਦਰਸ਼ਨੀ ਡਿਓੜੀ ਅੰਦਰ ਬਾਂਸ ਲਗਾ ਕੇ ਇਹਤਿਆਦ ਵਰਤਦਿਆਂ ਸੰਗਤਾਂ ਨੂੰ ਦਰਸ਼ਨਾਂ ਲਈ ਅੰਦਰ ਲੰਘਾਇਆ ਗਿਆ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਣ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਾਤ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਫੁੱਲਾਂ ਨਾਲ ਸਜੀ ਪਾਲਕੀ 'ਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ ਤੇ ਗ੍ਰੰਥੀ ਸਿੰਘ ਵਲੋਂ ਮੁਖ ਵਾਕ ਤੇ ਬਾਰਾਮਾਹ ਵਿਚੋਂ ਮਹੀਨੇ ਦਾ ਨਾਮ ਲਿਆ ਗਿਆ। ਸੰਗਤਾਂ ਨੇ ਪ੍ਰੀਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਨਾਲ-ਨਾਲ ਠੰਢੇ ਮਿੱਠੇ ਜਲ ਦੀ ਛਬੀਲ, ਜੌੜੇ ਘਰ ਤੇ ਲੰਗਰ 'ਚ ਸੇਵਾ ਕੀਤੀ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੇ ਪਾਵਨ ਸਰੋਵਰ ਵਿੱਚ ਸੰਗਰਾਂਦ ਦੇ ਇਸ਼ਨਾਨ ਕੀਤੇ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਗਏ ਡੇਹਰੀਵਾਲ ਦੇ ਨੌਜਵਾਨ ਦੀ ਦੁਬਈ 'ਚ ਮੌਤ

ਗਿਆਨੀ ਮਾਨ ਸਿੰਘ ਨੇ ਕੀਤੀ ਸੰਗਰਾਂਦ ਦੇ ਮਹੀਨੇ ਦੀ ਕਥਾ :
ਸਾਉਣ ਦੀ ਸੰਗਰਾਂਦ ਦੇ ਮਹੀਨੇ ਦੀ ਕਥਾ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 134 ਤੇ ਸੁਭਾਏਮਾਨ ਮਾਂਝ ਰਾਗ 'ਚ ਉਚਾਰਣ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਬਾਰਹ ਮਾਹਾ ਵਿਚੋਂ ਸਾਉਣ ਦੇ ਮਹੀਨੇ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਜਿਵੇਂ ਸਾਉਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ)  ਜੀਵ ਇਸਤਰੀ ਹਰਿਆਵਲੀ ਹੋ ਜਾਂਦੀ ਹੈ(ਭਾਵ, ਉਸ ਦਾ ਜੀਵਣ ਹਿਰਦਾ ਖਿੜ ਪੈਂਦਾ ਹੈ) ਜਿਸਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।


Shyna

Content Editor

Related News