ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

Monday, Jul 27, 2020 - 09:28 AM (IST)

ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

ਅੰਮ੍ਰਿਤਸਰ (ਅਨਜਾਣ) : 34 ਡਿਗਰੀ ਤਾਪਮਾਨ, ਹੁੰਮਸ ਤੇ ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਐਤਵਾਰ ਵਾਲੇ ਦਿਨ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਹੁੰਮ-ਹੁਮਾ ਕੇ ਵੱਡੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਪਹੁੰਚੀਆਂ। ਇਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ। ਬਹੁਤ ਦੇਰ ਬਾਅਦ ਅੱਜ ਦਰਸ਼ਨੀ ਡਿਓੜੀ ਦੇ ਬਾਹਰ ਤੱਕ ਭੀੜ ਲੱਗੀ ਦੇਖੀ ਗਈ। 

ਇਹ ਵੀ ਪੜ੍ਹੋਂ : ਆਈਲੈਟਸ 'ਚੋ ਆਏ ਘੱਟ ਬੈਂਡ ਤਾਂ ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੇ ਨਾਲ-ਨਾਲ ਅੱਜ ਸੰਗਤਾਂ ਨੂੰ ਪਾਣੀ ਪਿਆਉਣ ਵਾਲੇ ਜਥੇ ਦੇ ਸਿੰਘਾਂ ਨੇ ਕੰਟਰੋਲ ਕੀਤਾ ਤੇ ਇਹਤਿਆਦ ਵਰਤਦਿਆਂ ਤਕਰੀਬਨ 7 ਜਗ੍ਹਾ ਬਾਂਸ ਲਗਾ ਕੇ ਤੇ ਤਿੰਨ ਲਾਈਨਾਂ 'ਚ ਸੰਗਤਾਂ ਨੂੰ ਰੋਕ ਰੋਕ ਕੇ ਲੰਘਾਇਆ ਗਿਆ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੀਆਂ ਬਾਹੀਆਂ 'ਤੇ ਵੀ ਸੰਗਤਾਂ ਨੂੰ ਸੈਨੀਟਾਈਜ਼ਰ ਮਸ਼ੀਨਾਂ 'ਚੋਂ ਲੰਘਾਉਂਦਿਆਂ ਉਨ੍ਹਾਂ ਦੇ ਹੱਥ ਸੈਨੀਟਾਈਜ਼ ਨਾਲ ਸਾਫ਼ ਕਰਵਾਏ ਗਏ। ਅੱਜ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਲਈ ਸੰਗਤਾਂ ਨੂੰ ਜਾਣ ਲੱਗਿਆਂ ਤਕਰੀਬਨ 5 ਤੋਂ 10 ਮਿੰਟ ਦਾ ਸਮਾਂ ਲੱਗਾ। ਸੂਤਰਾਂ ਦੇ ਅਧਾਰ 'ਤੇ ਸਾਰੇ ਦਿਨ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਕਰੀਬਨ 20 ਹਾਜ਼ਰ ਦੇ ਕਰੀਬ ਸੰਗਤਾਂ ਨੇ ਦਰਸ਼ਨ ਕੀਤੇ। ਲੰਗਰ ਤੇ ਛਬੀਲ਼ ਦਾ ਠੰਢਾ ਜਲ ਛਕਿਆ ਤੇ ਸੇਵਾ ਕੀਤੀ।

PunjabKesariਇਹ ਵੀ ਪੜ੍ਹੋਂ : ਵਟਸਐਪ ਗਰੁੱਪਾਂ 'ਚ ਅਸ਼ਲੀਲ ਵੀਡੀਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ

ਬਾਬਾ ਹਰਨਾਮ ਸਿੰਘ ਖਾਲਸਾ ਨੇ ਕੀਤੀ ਮੁਖ ਵਾਕ ਦੀ ਕਥਾ 
ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁੱਖ ਵਾਕ ਦੀ ਕਥਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਦੇ ਪਾਵਨ ਅੰਗ 651 'ਤੇ ਸੁਭਾਏਮਾਨ ਸਲੋਕ ਮ: ਤੀਜਾ ਦੀ ਬਾਣੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਖ਼ਾਲਸਾ ਨੇ ਕਿਹਾ ਕਿ ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ 'ਚ (ਨਾਮ ਜਪਣ ਦਾ ਚਾਓ ਉਪਜਿਆ ਹੈ। ਗੁਣਾ ਤੋਂ ਸਖਣਾ ਸਰੀਰ ਸੜ੍ਹ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ। ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈ 'ਚ ਤੇ ਮਾਇਆ ਦੇ ਮੋਹ 'ਚ ਸੜਦਾ ਦੇਖਿਆ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਰਾਹੀਂ ਸੱਚੇ ਹਰੀ ਨੂੰ ਮਨ 'ਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ। ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ 'ਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ, ਉਹ ਜੀਵ ਰੂਪੀ ਨਾਰੀ ਸੋਭਾਵੰਤੀ ਹੈ।

ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ


author

Baljeet Kaur

Content Editor

Related News