ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਵਿਦੇਸ਼ੀ ਫੁੱਲਾਂ ਦੀ ਸਜਾਵਟ ਨੇ ਮੋਹੀਆਂ ਸੰਗਤਾਂ (ਵੀਡੀਓ)

Tuesday, Oct 15, 2019 - 03:34 PM (IST)

ਅੰਮ੍ਰਿਤਸਰ(ਸੁਮਿਤ ਖੰਨਾ) : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਦੀ ਹੋਈ ਸਜਾਵਟ ਅਤੇ ਫੁੱਲਾਂ ਨਾਲ ਬਣਾਇਆ ਗਿਆ ਮੌਰ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸੇਵਾ ਆਰੰਭੀ ਗਈ ਹੈ। ਮੁੰਬਈ ਤੋਂ ਆਈ ਸੰਗਤ ਦਾ ਕਹਿਣਾ ਹੈ ਕਿ ਇਹ ਜੋ ਫੁੱਲ ਹਨ ਇਨ੍ਹਾਂ ਦਾ ਜੀਵਨ 7 ਦਿਨ ਤੱਕ ਹੁੰਦਾ ਹੈ ਅਤੇ ਇਹ ਮੁਰਝਾਉਂਦੇ ਨਹੀਂ ਹਨ।

PunjabKesari

ਜਾਣਕਾਰੀ ਮੁਤਾਬਕ ਸਜਾਵਟ ਲਈ 15 ਟਨ ਤੋਂ ਵੱਧ ਫੁੱਲ ਲਗਾਏ ਗਏ ਹਨ, ਜਿਨ੍ਹਾਂ 'ਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਈਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ ਤੇ ਹਾਈਡੈਂਜਰ ਵਿਸ਼ੇਸ਼ ਹਨ।

PunjabKesari

ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ 'ਚ ਕੋਲਕਾਤਾ, ਮੁੰਬਈ, ਪੁਣੇ, ਬੈਂਗਲੁਰੂ, ਹਾਲੈਂਡ, ਥਾਈਲੈਂਡ, ਮਲੇਸ਼ੀਆ ਮੁੱਖ ਹਨ। ਫੁੱਲ ਲਾਉਣ ਲਈ ਕੋਲਕਾਤਾ ਤੋਂ ਆਏ 100 ਦੇ ਕਰੀਬ ਕਾਰੀਗਰਾਂ ਨੇ ਕੰਮ ਪੂਰਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁੰਬਈ ਤੋਂ ਵੀ 100 ਤੋਂ ਵੱਧ ਸੰਗਤਾਂ ਸਹਿਯੋਗ ਲਈ ਪੁੱਜੀਆਂ ਹਨ। ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ, ਜਿਨ੍ਹਾਂ ਲਈ ਫੁੱਲਾਂ ਦੀ ਸਜਾਵਟ ਆਕਰਸ਼ਣ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਸਜਾਵਟ ਜਿਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ 'ਚ ਸਥਿਤ ਹੋਰ ਅਸਥਾਨਾਂ ਵਿਖੇ ਕੀਤੀ ਗਈ ਹੈ, ਉਥੇ ਹੀ ਨਗਰ ਕੀਰਤਨ ਦੌਰਾਨ ਗੱਡੀਆਂ ਵੀ ਇਨ੍ਹਾਂ ਫੁੱਲਾਂ ਨਾਲ ਸ਼ਿੰਗਾਰੀਆਂ ਗਈਆਂ।

PunjabKesari

ਇਸ ਮੌਕੇ ਜਲੋਹ ਸਾਹਿਬ ਵੀ ਸਜਾਏ ਗਏ, ਜਿਸ 'ਚ ਹੀਰੇ, ਗਹਿਣੇ, ਸੋਨੇ-ਚਾਂਦੀ ਦੇ ਦਰਵਾਜ਼ੇ, ਚਾਂਦੀ ਦੇ 5 ਤਸਲੇ ਸ਼ਾਮਲ ਹਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ 9 ਲੱਖਾ ਹਾਰ, ਸੋਨੇ ਦੇ ਛੱਤਰ, ਮੋਤੀਆਂ ਦੀ ਮਾਲਾ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰੱਖੀ ਗਈ।

PunjabKesari


author

cherry

Content Editor

Related News