ਸ੍ਰੀ ਹਰਿਮੰਦਰ ਸਾਹਿਬ 'ਚ ਵਧੀ ਸੰਗਤਾਂ ਦੀ ਆਮਦ, ਰੋਜ਼ਾਨਾ ਦਰਸ਼ਨ ਕਰ ਹੋ ਰਹੀਆਂ ਨੇ ਨਿਹਾਲ

Thursday, Jul 30, 2020 - 11:13 AM (IST)

ਸ੍ਰੀ ਹਰਿਮੰਦਰ ਸਾਹਿਬ 'ਚ ਵਧੀ ਸੰਗਤਾਂ ਦੀ ਆਮਦ, ਰੋਜ਼ਾਨਾ ਦਰਸ਼ਨ ਕਰ ਹੋ ਰਹੀਆਂ ਨੇ ਨਿਹਾਲ

ਅੰਮ੍ਰਿਤਸਰ (ਅਨਜਾਣ) : ਭਰ ਗਰਮੀ ਤੇ ਕੋਰੋਨਾ ਦੇ ਪ੍ਰਕੋਪ ਵੱਧਣ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਨਜ਼ਰ ਆ ਰਹੀ ਹੈ। ਭਾਵੇਂ ਬਾਹਰਲੇ ਜ਼ਿਲ੍ਹਿਆਂ ਤੋਂ ਸੰਗਤਾਂ ਬਹੁਤ ਘੱਟ ਹਨ ਪਰ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਨਾਲ ਹੀ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਅੱਜ ਦਰਸ਼ਨੀ ਡਿਓੜੀ ਦੇ ਅੰਦਰ ਸੰਗਤਾਂ ਦੀਆਂ ਤਿਨ ਲਾਈਨਾ ਲਗਾ ਕੇ ਬਾਂਸਾਂ ਨਾਲ ਰੋਕ ਲਗਾ ਕੇ ਲੰਘਾਇਆ ਗਿਆ ਤਾਂ ਜੋ ਸੱਚਖੰਡ ਅੰਦਰ ਭੀੜ ਜਮ੍ਹਾਂ ਨਾਲ ਹੋ ਸਕੇ। ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੇਵਾ ਵਾਲੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸਾਰਾ ਦਿਨ ਬਹਾਲ ਰੱਖੀ। ਵੱਖ-ਵੱਖ ਰਾਗੀ ਜਥਿਆਂ ਵਲੋਂ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਤੇ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ। ਰਾਤ ਨੂੰ ਸੁਖਆਸਣ ਸਾਹਿਬ ਵੇਲੇ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਬਿਰਾਜਮਾਨ ਕੀਤਾ ਗਿਆ। ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ ਦੀ ਸੇਵਾ ਦੇ ਇਲਾਵਾ ਪਵਿੱਤਰ ਅੰਮ੍ਰਿਤ ਸਰੋਵਰ ਦੀ ਸਫ਼ਾਈ , ਜੋੜੇ ਘਰ, ਪਰਿਕਰਮਾ ਦੇ ਇਸ਼ਨਾਨ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ ਤੇ ਲੰਗਰ ਛਕ ਕੇ ਤ੍ਰਿਪਤ ਹੋਈਆਂ।

ਇਹ ਵੀ ਪੜ੍ਹੋਂ : ਹਵੇਲੀ 'ਚ ਨਹਾਉਣ ਗਈ ਮਸੂਮ ਬੱਚੀ ਨਾਲ ਹੈਵਾਨੀਅਤ, ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੀਤਾ ਕਤਲ
PunjabKesari

ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ 
ਗੁਰੂ ਕੀਆਂ ਸੰਗਤਾਂ ਵਲੋਂ ਕੋਰੋਨਾ 'ਤੇ ਫਤਿਹ ਪਾਉਣ ਲਈ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਕੋਰੋਨਾ ਦੇ ਇਸ ਭਿਆਨਕ ਦੌਰ 'ਚ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ। ਜਦ ਕੋਈ ਹੀਲਾ ਵਸੀਲਾ ਕੰਮ ਨਾ ਆਵੇ ਤਾਂ ਕੇਵਲ ਪ੍ਰਮੇਸ਼ਰ ਦਾ ਨਾਮ ਹੀ ਇਕ ਸਹਾਰਾ ਹੈ। ਜੋ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜੁੜ ਜਾਵੇ ਉਸ ਨੂੰ ਫੇਰ ਕੋਈ ਵੀ ਦੁੱਖ ਨਹੀਂ ਪਾਹੁੰਦਾ।

ਇਹ ਵੀ ਪੜ੍ਹੋਂ : ਖਾਲਿਸਤਾਨ ਬਣਾਉਣ ਦਾ ਦਾਅਵਾ ਕਰ ਰਹੇ ਗੁਰਪਤਵੰਤ ਪਨੂੰ ਨੇ ਭਾਰਤ ਸਰਕਾਰ ਨੂੰ ਦਿੱਤੀ ਚੁਣੌਤੀ


author

Baljeet Kaur

Content Editor

Related News