ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਢੀਂਡਸਾ, ਬਾਦਲ ਪਰਿਵਾਰ 'ਤੇ ਕੀਤੇ ਵੱਡੇ ਹਮਲੇ

07/09/2020 4:29:50 PM

ਅੰਮ੍ਰਿਤਸਰ (ਸੁਮਿਤ ਖੰਨਾ, ਅਨਜਾਣ) : ਸ਼੍ਰੋਮਣੀ ਅਕਾਲੀ ਦਲ (ਢੀਡਸਾ) ਡੈਮੋਕਰੇਟਿਕ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਉਪਰੰਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਸਪੁੱਤਰ ਤੇ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਤੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਅਸੀਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਤੇ ਇਹ ਪ੍ਰਣ ਕਰਕੇ ਤੁਰੇ ਹਾਂ ਕਿ ਅਸੀਂ ਸਿਧਾਂਤਾਂ ਤੇ ਜਮਹੂਰੀਅਤ ਦੀ ਲੜਾਈ 'ਚ ਸਫ਼ਲ ਹੋਈਏ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਾਦਲਾਂ ਕੋਲੋਂ ਸ਼੍ਰੋਮਣੀ ਅਕਾਲੀ ਦਲ ਦੀ ਆਜ਼ਾਦੀ ਦੀ ਅਰਦਾਸ ਕੀਤੀ ਗਈ ਹੈ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

ਇਸ ਦੇ ਨਾਲ ਹੀ ਉਨ੍ਹਾਂ ਨੇ ਬਾਦਲ ਪਰਿਵਾਰ 'ਤੇ ਵਰ੍ਹਦਿਆਂ ਕਿਹਾ ਕਿ ਜਿੰਨਾ ਵੱਡਾ ਨੁਕਸਾਨ ਇਨ੍ਹਾਂ ਨੇ ਪੰਥ ਦਾ ਕੀਤਾ ਹੈ ਹੋਰ ਕਿਸੇ ਨੇ ਨਹੀਂ ਕੀਤਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਭਾਵੇਂ ਕੋਟਕਪੂਰਾ ਕਾਂਡ ਹੋਵੇ, ਬਰਗਾੜੀ ਕਾਂਡ, ਬਹਿਬਲ ਕਲਾਂ ਕਾਂਡ ਹੋਵੇ ਜਾਂ ਡੇਰੇ ਵਾਲੇ ਸਾਧ ਦੇ ਕਾਰਨਾਮੇ ਹੋਣ ਕਿਤੇ ਵੀ ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦਿਵਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਾਮਸਾਰ ਸਾਹਿਬ ਵਿਖੇ ਅਗਜਨੀ ਦੀ ਘਟਨਾ ਵਾਪਰਨ ਉਪਰੰਤ 267 ਸਰੂਪ ਕਿੱਥੇ ਗਏ, ਹਾਲੇ ਤੱਕ ਕੋਈ ਪਤਾ ਨਹੀਂ। ਜਿੱਥੇ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਡੇਰਾ ਸੱਚਾ ਸੌਦਾ ਕੇ ਕਾਰਨਾਮਿਆਂ ਪਿੱਛੇ ਕਿਸ-ਕਿਸ ਦਾ ਹੱਥ ਸੀ ਉਨ੍ਹਾਂ ਸਭ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਪਿਛੇ ਭਾਵੇਂ ਬਾਦਲ ਪਰਿਵਾਰ ਦਾ ਵੀ ਹੱਥ ਕਿਉਂ ਨਾ ਹੋਵੇ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਸਭ ਤੋਂ ਪਹਿਲਾਂ ਕੰਮ ਜ਼ਮਹੂਰੀਅਤ ਬਹਾਲ ਕਰਵਾਉਣਾ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਦ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਤੇ ਡੀ. ਜੀ. ਪੀ. ਸੈਣੀ ਨੂੰ ਬਣਾਇਆ ਗਿਆ ਤਾਂ ਉਸ ਸਮੇਂ ਅਸੀਂ ਪਾਰਟੀ 'ਚ ਸ਼ਾਮਲ ਸੀ ਉਸ ਲਈ ਅਸੀਂ ਮੁਆਫ਼ੀ ਮੰਗ ਚੁੱਕੇ ਹਾਂ ਤੇ ਹੁਣ ਵੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਣ ਦਾ ਕੋਈ ਇਰਾਦਾ ਨਹੀਂ ਸੀ ਪਰ ਜਦੋਂ ਉਹ ਸਿਧਾਂਤਾ ਤੋਂ ਭਟਕ ਗਏ ਤਾਂ ਉਨ੍ਹਾਂ ਨੂੰ ਸਮਝਾਉਣ ਤੋਂ ਬਾਅਦ ਜਦ ਕੋਈ ਨਤੀਜਾ ਨਾ ਨਿਕਲਿਆ ਤਾਂ ਵੱਖ ਹੋਣਾ ਪਿਆ। 

ਇਹ ਵੀ ਪੜ੍ਹੋਂ : ਦੋਸਤੀ ਸ਼ਰਮਸਾਰ: ਧੋਖੇ ਨਾਲ ਸਹੇਲੀ ਨੂੰ ਨੌਜਵਾਨ ਅੱਗੇ ਪਰੋਸਿਆ, ਕਰਵਾਇਆ ਜਬਰ-ਜ਼ਿਨਾਹ

ਬ੍ਰਹਮਪੁਰਾ ਵਲੋਂ ਢੀਂਡਸਾ ਦੇ ਪਰਿਵਾਰ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਨੇ ਸਾਨੂੰ ਟਕਸਾਲੀ ਪਾਰਟੀ 'ਚ ਰਹਿ ਕੇ ਪ੍ਰਧਾਨਗੀ ਲੈਣ ਲਈ ਕਿਹਾ ਸੀ ਪਰ ਸਾਡੇ ਵਰਕਰ ਨਹੀਂ ਮੰਨੇ ਇਸ ਲਈ ਅਸੀਂ ਉਨ੍ਹਾਂ ਨੂੰ ਧੰਨਵਾਦ ਸਹਿਤ ਨਾਂਹ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰਾ ਕੋਈ ਇਰਾਦਾ ਨਹੀਂ ਕਿ ਮੈਂ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਵਾਂ। ਹਾਲੇ ਤਾਂ ਲੰਬੀ ਲੜਾਈ ਲੜਨੀ ਹੈ, ਲੋਕਾਂ 'ਚ ਆਪਣਾ ਵਿਸ਼ਵਾਸ ਬਹਾਲ ਕਰਨਾ ਹੈ ਅਸੀਂ ਤਾਂ ਇਹ ਸੋਚ ਵੀ ਨਹੀਂ ਸਕਦੇ। ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜੋ ਸਿਧਾਂਤ ਲੈ ਕੇ ਬ੍ਰਹਮਪੁਰਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸਾਂ ਉਹ ਹਾਲੇ ਉਥੇ ਦੇ ਓਥੇ ਹੀ ਹਨ। ਬ੍ਰਹਮਪੁਰਾ ਨਾਲ ਰਹਿ ਕੇ ਲੋਕਾਂ ਵਲੋਂ ਕੋਈ ਭਰਵਾਂ ਹੁੰਗਾਰਾ ਨਹੀਂ ਮਿਲਿਆ ਇਸ ਲਈ ਢੀਂਡਸਾ ਸਾਹਿਬ ਨਾਲ ਤੁਰੇ ਹਾਂ। ਅਸੀਂ ਬ੍ਰਹਮਪੁਰਾ ਨਾਲ ਕੋਈ ਧੋਖਾ ਨਹੀਂ ਕੀਤਾ। ਲੜਾਈ ਸਿਧਾਂਤਾਂ ਦੀ ਹੈ ਤੇ ਉਹ ਲੜ ਰਹੇ ਹਾਂ।

ਇਹ ਵੀ ਪੜ੍ਹੋਂ :  ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ


Baljeet Kaur

Content Editor

Related News