ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਨੇ ਸੁਖਮਨਾ ਸਾਹਿਬ ਬਾਰੇ ਦਿੱਤੇ ਤਰਕ

07/22/2020 1:19:39 PM

ਅੰਮ੍ਰਿਤਸਰ (ਅਨਜਾਣ) : ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਨੰਦਗੜ੍ਹ ਬਾਜਾ ਖਾਨਾ ਤੋਂ ਇਕ ਵੀਡੀਓ ਵਾਇਰਲ ਹੋਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਬਾਣੀ ਸੁਖਮਨਾ ਸਾਹਿਬ ਬਾਰੇ ਇਕ ਫਰਮ ਵਲੋਂ ਗੁਟਕਾ ਛਾਪਣ ਬਾਰੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬਾਜਾਖਾਨਾ ਪ੍ਰਬੰਧਕ ਕਮੇਟੀ ਵੱਲੋਂ ਅਗਿਆਨਤਾ ਵੱਸ ਹੋਈ ਭੁੱਲਣਾ ਲਈ ਫਰਮ ਕੋਲੋਂ ਮੁਆਫ਼ੀ ਵੀ ਮੰਗ ਲਈ ਗਈ ਹੈ। ਪਰ ਇਸਦੇ ਨਾਲ ਹੀ ਸਾਡੇ 'ਚ ਇਕ ਚੱਲੀ ਆ ਰਹੀ ਪਿਰਤ ਅਨੁਸਾਰ ਕਿ ਗੁਰੂ ਦੋਖੀਆਂ 'ਚ ਇਕ ਨੇ ਬਿਨਾਂ ਸੋਚੇ ਸਮਝੇ ਬਦਨਾਮ ਕੀਤਾ, ਦੂਸਰੇ ਨੇ ਢੰਡੋਰਾ ਪਿੱਟਿਆ ਤੇ ਤੀਸਰੇ ਨੇ ਛੱਜ 'ਚ ਪਾ ਕੇ ਖੂਬ ਛੱਟਿਆ ਦੀ ਭਾਵਨਾ ਨਾਲ ਫਰਮ ਲਈ ਸੁਖਮਨਾ ਸਾਹਿਬ ਦਾ ਵਿਵਾਦ ਖੜ੍ਹਾ ਕਰ ਦਿੱਤਾ ਗਿਆ ਹੈ। ਇਸ ਲਈ ਪ੍ਰਸਿੱਧ ਸਿੱਖ ਵਿਦਵਾਨ ਡਾ: ਅਨੁਰਾਗ ਸਿੰਘ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਤਰਕ ਦੇ ਅਧਾਰ 'ਤੇ ਦੱਸਿਆ ਕਿ ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ 'ਚ ਪੰਨਾ 833 ਤੋਂ 1326 ਤੱਕ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਸੁਭਾਏਮਾਨ ਹੈ। ਜਿਸ 'ਚ ਸੁਖਮਨਾ ਸਾਹਿਬ ਦੀ ਬਾਣੀ ਦੀਆਂ 24 ਅਸਟਪਦੀਆਂ ਦਰਜ ਹਨ। ਇਨ੍ਹਾਂ 'ਚ 6 ਰਾਗ ਬਿਲਾਵਲੁ, 6 ਰਾਗੁ ਕਾਨੜਾ, 6 ਰਾਗੁ ਨਟ ਨਾਰਾਇਨ ਤੇ 6 ਰਾਗੁ ਕਲਿਆਨ ਦੀਆਂ ਹਨ। ਅਸਲ 'ਚ ਸੁਖਮਨਾ ਯੋਗੀਆਂ ਦੀ ਟਰਮਨਾਲੋਜੀ ਹੈ। 

ਇਹ ਵੀ ਪੜ੍ਹੋਂ : ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ

ਮਹਾਨ ਕੋਸ਼ 'ਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਨੇ ਕਿ ਪੁਰਾਣੇ ਸੱਜਣ ਗੁਰਬਾਣੀ ਦੇ ਪ੍ਰੇਮੀ ਸ੍ਰੀ ਗੁਰੂ ਰਾਮਦਾਸ ਜੀ ਦੀਆਂ 24 ਅਸਪਟਦੀਆਂ ਨੂੰ ਸੁਖਮਨਾ ਮੰਨਦੇ ਹਨ। ਹੁਣ ਛੋਟਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 144 ਸਾਲ ਪਹਿਲਾਂ ਪੰਜ ਗ੍ਰੰਥੀ 'ਚ ਰਹਰਾਸਿ ਵੱਡੀ ਸੀ ਤੇ ਹੁਣ ਛੋਟੀ ਕਰ ਦਿੱਤੀ ਗਈ। ਇਸ 'ਚ ਕਿਸ ਦਾ ਕਸੂਰ ਹੈ ਗੁਰੂ ਦਾ ਜਾਂ ਜਿਨ੍ਹਾਂ ਛੋਟੀ ਕਰ ਦਿੱਤੀ ਉਨ੍ਹਾਂ ਦਾ। ਅਨੰਦ ਸਾਹਿਬ ਵੱਡਾ ਸੀ ਛੋਟਾ ਕਰ ਦਿੱਤਾ ਗਿਆ, ਹੁਣ ਫੇਰ ਵੱਡਾ ਪੜ੍ਹਨਾ ਸ਼ੁਰੁ ਕਰ ਦਿੱਤਾ ਹੈ। ਸੁਖਮਨਾ ਇਕ ਟਾਈਟਲ ਹੈ, ਨਿਤਨੇਮ ਦਾ ਗੁਟਕਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਦਰਜ। ਸੁੰਦਰ ਗੁਟਕਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਦਰਜ ਇਕ ਟਾਈਟਲ ਹੈ ਤੇ ਉਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪ੍ਰਕਾਸ਼ਿਤ ਹੈ। ਆਸਾ ਜੀ ਦੀ ਵਾਰ ਨਹੀਂ ਵਾਰ ਆਸਾ ਹੈ ਆਸਾ ਜੀ ਦੀ ਵਾਰ ਇਕ ਟਾਈਟਲ ਹੈ। ਸੁਖਮਨੀ ਸਾਹਿਬ ਗੁਰਬਾਣੀ ਹੈ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ ਤਾਂ ਇਸ ਤਰ੍ਹਾਂ ਅਗਿਆਨਤਾ ਵੱਸ ਬਿਆਨ ਨਾ ਦਿੱਤਾ ਜਾਂਦਾ। ਫੇਰ ਗੁਟਕਾ ਸਾਹਿਬ ਪੜ੍ਹ ਕੇ ਪਤਾ ਲੱਗਦਾ ਕਿ ਇਹ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਚੌਥੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ। ਕੇਵਲ ਤੱਤਕਰਾ ਪੜ੍ਹ ਕੇ ਜਾਂ ਟਾਈਟਲ ਪੜ੍ਹ ਕੇ ਗਿਆਨ ਪ੍ਰਾਪਤ ਨਹੀਂ ਹੋ ਜਾਂਦਾ। ਗਿਆਨ ਨਾਮ ਖੋਜ ਦਾ ਹੈ। ਸੁਖਮਨਾ ਸਾਹਿਬ ਨਾਲ ਵਿਵਾਦ 'ਚ ਆਏ ਕੁਝ ਹੋਰ ਸ਼ੰਕਿਆਂ 'ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਹਵਨ ਕਰਨਾ ਸਾਡੀ ਮਰਯਾਦਾ 'ਚ ਸ਼ਾਮਲ ਨਹੀਂ। ਅਠਾਰਵੀਂ ਸਦੀ ਦੇ ਸਿੰਘਾਂ ਕੋਲ ਰਹਿਣ ਲਈ ਘਰ ਨਹੀਂ ਸਨ। ਅਤਿ ਔਕੜ ਦਾ ਸਮਾਂ ਸੀ। ਸਿੰਘ ਜੰਗਲਾਂ 'ਚ ਰਹਿੰਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਕੋਈ ਸੁਵਿਧਾ ਨਹੀਂ ਸੀ। ਇਸ ਲਈ ਕੁਝ ਸਮੇਂ ਲਈ ਇਹ ਪ੍ਰੰਪਰਾ ਚੱਲੀ, ਪਰ ਜ਼ਿਆਦਾ ਦੇਰ ਤੱਕ ਇਹ ਪ੍ਰੰਪਰਾ ਨਹੀਂ ਚੱਲ ਸਕਦੀ ਸੀ। ਨਾਮਧਾਰੀਏ ਹਵਨ ਕਰਦੇ ਹਨ ਉਨ੍ਹਾਂ 'ਚ ਇਹ ਪ੍ਰੰਪਰਾ ਹੈ।

ਇਹ ਵੀ ਪੜ੍ਹੋਂ :ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚੀਥੜੇ

ਉਨ੍ਹਾਂ ਕਿਹਾ ਕਿ ਕਦੇ ਕਿਸੇ ਹਿੰਦੂ ਗ੍ਰੰਥ ਉੱਤੇ ਵਾਦ ਵਿਵਾਦ ਹੁੰਦਿਆਂ ਦੇਖਿਆ ਹੈ। ਸਾਡੇ ਸਿੱਖ ਚੌਧਰੀਆਂ ਨੇ ਕੌਮ ਦੇ ਪੈਰਾਂ 'ਤੇ ਹਮੇਸ਼ਾਂ ਕੁਹਾੜਾ ਮਾਰਿਆ ਹੈ। 1885 ਤੋਂ ਸ਼ੁਰੂ ਹੋਏ ਵਿਵਾਦ ਕਦੇ ਭਾਈ ਬਾਲਾ ਜੀ ਦੀ ਸਾਖੀ, ਕਦੇ ਗੁਰੂ ਨਾਨਕ ਸਾਹਿਬ ਦੀ ਜਨਮ ਤਾਰੀਖ, ਕਦੇ ਦਸਮ ਗ੍ਰੰਥ, ਕਦੇ ਰਹਿਤ ਮਰਯਾਦਾ, ਕਦੇ ਭਗਤਾਂ ਦੀ ਬਾਣੀ, ਕਦੇ ਭੱਟਾਂ ਦੀ ਬਾਣੀ, ਕਦੇ ਨਾਨਕਸ਼ਾਹੀ ਕੈਲੰਡਰ, ਕਦੇ ਰਾਗ ਮਾਲਾ ਤੇ ਹੁਣ ਗੁਟਕਾ ਸਾਹਿਬ ਦੀ ਬਾਣੀ ਸੁਖਮਨਾ ਸਾਹਿਬ ਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਗਿਆ। 1920 'ਚ ਦਸਮ ਗ੍ਰੰਥ ਤਖ਼ਤਾਂ 'ਤੋਂ ਚੁੱਕ ਦਿੱਤੇ ਗਏ, ਅਕਾਲੀ ਦਲ ਨੇ ਰਹਰਾਸਿ ਛੋਟੀ ਕਰ ਦਿੱਤੀ। ਕਿੰਨੇ ਕੂ ਮੱਤਭੇਦ ਸਾਡੇ ਪੰਥ 'ਚ ਨੇ। ਗੁਰਦੁਆਰਾ ਸਾਹਿਬ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਤੇ ਕੋਈ 200 ਗੁਟਕਾ ਸਾਹਿਬ ਛੱਡ ਜਾਵੇ ਕਿਸੇ ਨੂੰ ਪਤਾ ਨਹੀਂ ਇਹ ਕਿਵੇਂ ਹੋ ਸਕਦਾ ਹੈ। ਬਾਜਾ ਖਾਨਾ 'ਚ ਤਾਂ ਨਿੱਤ ਨਵਾਂ ਵਿਵਾਦ ਖੜ੍ਹਾ ਹੁੰਦਾ ਰਹਿੰਦਾ ਹੈ। ਰੱਬ ਨਾ ਕਰੇ ਕੱਲ੍ਹ ਨੂੰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਠਾ ਕੇ ਲੈ ਜਾਵੇ ਤੇ ਬਾਹਰ ਜਾ ਕੇ ਬੇਅਦਬੀ ਕਰ ਦੇਵੇ ਕੌਣ ਜਿੰਮੇਵਾਰ ਹੈ। ਵੀਡੀਓ ਵਿੱਚ ਜੋ ਸਖ਼ਸ਼ ਬੋਲ ਰਿਹਾ ਹੈ ਉਸ ਦੇ ਪਿੱਛੇ ਕੋਈ ਬੁਲਵਾ ਰਿਹਾ ਹੈ। ਇਸ ਦੇ ਪਿੱਛੇ ਕਿਸ ਸ਼ਰਾਰਤੀ ਦਾ ਹੱਥ ਹੈ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਕਰਤਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਿੱਖ ਰਾਗੀ ਪ੍ਰਚਾਰਕਾਂ ਦਾ ਪ੍ਰਧਾਨ ਹੋਵੇ 'ਤੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬਾਰੇ ਜਾਣਕਾਰੀ ਨਾ ਹੋਵੇ। ਜਾਂਚ ਹੋਣੀ ਚਾਹੀਦੀ ਹੈ ਤੇ ਐਸੇ ਸਾਜਿਸ਼ ਕਰਤਾਵਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜੋ ਪੰਥ 'ਚ ਹਮੇਸ਼ਾਂ ਕੋਈ ਨਾ ਕੋਈ ਦੁਬਿਧਾ ਖੜ੍ਹੀ ਕਰਦੇ ਰਹਿੰਦੇ ਨੇ। ਉਨ੍ਹਾਂ ਪ੍ਰਕਾਸ਼ਨ ਕਰਤਾਵਾਂ ਨੂੰ ਵੀ ਕਿਹਾ ਕਿ ਉਹ ਗੁਰਬਾਣੀ ਪ੍ਰਕਾਸ਼ਨ ਕਰਦੇ ਸਮੇਂ ਹਰ ਸ਼ਬਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਾਰੇ ਜਾਣਕਾਰੀ ਦੇਣ।


Baljeet Kaur

Content Editor

Related News