ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ

08/20/2022 10:34:34 AM

ਅੰਮ੍ਰਿਤਸਰ (ਜਸ਼ਨ)- ਪੰਜਾਬ ਪੁਲਸ ਦੇ ਐੱਸ. ਆਈ. ਦਿਲਬਾਗ ਸਿੰਘ ਦੀ ਬਲੈਰੋ ਗੱਡੀ ਵਿਚ ਬੰਬ ਰੱਖਣ ਦੇ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ ਚਾਚਾ-ਭਤੀਜਾ ਨਿਕਲੇ ਹਨ ਅਤੇ ਉਨ੍ਹਾਂ ਕੋਲੋਂ 4000 ਡਾਲਰ ਵੀ ਬਰਾਮਦ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਬੰਬ ਰੱਖਣ ਵਾਲੇ ਚਾਚਾ-ਭਤੀਜੇ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਨੂੰ ਉਨ੍ਹਾਂ ਦੇ ਮੋਬਾਇਲ ਫੋਨਾਂ ਰਾਹੀਂ ਹੀ ਕਾਬੂ ਕੀਤਾ ਗਿਆ ਹੈ। ਮੁਲਜ਼ਮ ਹਰਪਾਲ ਸਿੰਘ ਜੋ ਕਿ ਪੰਜਾਬ ਪੁਲਸ ਦਾ ਮੁਲਾਜ਼ਮ ਵੀ ਹੈ, ਦੂਜੇ ਮੁਲਜ਼ਮ ਫਤਿਹਦੀਪ ਸਿੰਘ ਦਾ ਚਾਚਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 3 ਵਜੇ ਐੱਸ. ਆਈ. ਦਿਲਬਾਗ ਸਿੰਘ ਬਲੈਰੋ ਗੱਡੀ ਵਿਚ ਬੰਬ ਲਗਾ ਕੇ ਉਕਤ ਮੁਲਜ਼ਮ ਦਿੱਲੀ ਲਈ ਰਵਾਨਾ ਹੋ ਗਏ ਹਨ। 

ਪੜ੍ਹੋ ਇਹ ਵੀ ਖ਼ਬਰ: ਗੱਡੀ ਹੇਠਾਂ ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ 8 ਦਿਨ ਦੇ ਪੁਲਸ ਰਿਮਾਂਡ ’ਤੇ, ਹੋ ਸਕਦੇ ਨੇ ਕਈ ਵੱਡੇ ਖ਼ੁਲਾਸੇ

ਇਸ ਘਟਨਾ ਤੋਂ ਬਾਅਦ ਜਦੋਂ ਪੁਲਸ ਦੇ ਤਕਨੀਕੀ ਵਿਭਾਗ ਨੇ ਐਕਟਿਵ ਮੋਬਾਇਲ ਦੇ ਡਾਟਾ ਦੀ ਤਲਾਸ਼ੀ ਲਈ ਅਤੇ ਨਿਗਰਾਨੀ ’ਤੇ ਲਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਜ਼ਿਆਦਾਤਰ ਗੱਲਬਾਤ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਵਿਚਕਾਰ ਹੀ ਹੋਈ ਸੀ। ਬਾਅਦ ਵਿਚ ਇਨ੍ਹਾਂ ਦੋਵਾਂ ਮੋਬਾਇਲਾਂ ਦੇ ਸਿਗਨਲ ਪੁਲਸ ਟੀਮ ਨੂੰ ਦਿੱਲੀ ਏਅਰਪੋਰਟ ਲੈ ਗਏ। ਮੋਬਾਇਲ ਦੀ ਚੈਕਿੰਗ ਦੌਰਾਨ ਇਹ ਵੀ ਪਤਾ ਲੱਗਾ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਨੇ ਕੈਨੇਡਾ ਬੈਠੇ ਲਖਬੀਰ ਸਿੰਘ ਉਰਫ ਲੰਡਾ ਨੂੰ ਵੀ ਸੂਚਿਤ ਕੀਤਾ ਸੀ।

ਪੜ੍ਹੋ ਇਹ ਵੀ ਖ਼ਬਰ: ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬਜ਼ੁਰਗ ਨਾਲ ਬਦਸਲੂਕੀ ਕਰਨ ਵਾਲੇ ਸੇਵਾਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ (ਵੀਡੀਓ)

ਜਾਣਕਾਰੀ ਅਨੁਸਾਰ ਪੁਲਸ ਟੀਮ ਨੇ ਮੁਲਜ਼ਮਾਂ ਕੋਲੋਂ 4000 ਡਾਲਰ ਅਤੇ 2.5 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਉਪਰੋਕਤ ਦੋਵਾਂ ਮੁਲਜ਼ਮਾਂ ਕੋਲੋਂ ਮਾਲਦੀਵ ਦੀ ਟਿਕਟ ਵੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਲੁਧਿਆਣਾ ਦੇ ਇੱਕ ਹੋਰ ਨੌਜਵਾਨ ਦਾ ਵੀ ਮਾਮਲਾ ਪੁਲਸ ਸਾਹਮਣੇ ਆ ਰਿਹਾ ਹੈ। ਮੁਲਜ਼ਮ ਫਤਿਹਵੀਰ ਸਿੰਘ ਨੇ 5 ਅਗਸਤ ਦੀ ਰਾਤ ਫਿਰੋਜਪੁਰ ਰੋਡ ਸਥਿਤ ਇਕ ਪੰਜ ਤਾਰਾ ਹੋਟਲ ਵਿਚ ਵੀ ਕੱਟੀ ਸੀ। ਉਥੋਂ ਲੁਧਿਆਣਾ ਦੇ ਰਹਿਣ ਵਾਲੇ ਮਿੱਕੀ ਨਾਂ ਦੇ ਇੱਕ ਹੋਰ ਨੌਜਵਾਨ ਦੇ ਸਬੰਧ ਸਾਹਮਣੇ ਆ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

ਫਿਲਹਾਲ ਪੁਲਸ ਇਸ ਮਾਮਲੇ ਵਿਚ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਨੌਜਵਾਨ ਮਿਕੀ ਦੀ ਇਸ ਮਾਮਲੇ ਵਿਚ ਕੀ ਭੂਮਿਕਾ ਹੋ ਸਕਦੀ ਹੈ। ਪੁਲਸ ਨੂੰ ਇਸ ਮਾਮਲੇ ਵਿਚ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋ ਰਹੇ ਹਨ, ਜਿਸ ਨਾਲ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ, ਇਹ ਲਗਭਗ ਤੈਅ ਹੈ।


rajwinder kaur

Content Editor

Related News