ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਫਤਿਹਵੀਰ ਲਈ ਕੀਤੀ ਅਰਦਾਸ
Sunday, Jun 09, 2019 - 02:59 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੰਗਰੂਰ ਦੇ ਪਿੰਡ ਭਗਵਾਨਪੁਰ 'ਚ ਬੋਰਵੈੱਲ 'ਚ ਫਸੇ 2 ਸਾਲਾ ਮਾਸੂਮ ਫਤਿਹ ਦੀ ਸਲਾਮਤੀ ਦੀ ਦੁਆ ਵੀ ਕੀਤੀ। ਮਲਿਕ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ 'ਤੇ ਠੱਲ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹੈ।
ਦੱਸ ਦੇਈਏ ਕਿ ਮਲਿਕ ਅੰਮ੍ਰਿਤਸਰ 'ਚ ਭਾਜਪਾ ਵਰਕਰਾਂ ਵਲੋਂ ਲਗਾਏ ਮੁਫਤ ਮੈਡੀਕਲ ਕੈਂਪ 'ਚ ਪਹੁੰਚੇ ਸਨ। ਮਲਿਕ ਨੇ ਭਾਜਪਾ ਵਰਕਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਹਰ ਤਰ੍ਹਾਂ ਮੈਡੀਕਲ ਸੁਵਿਧਾ ਪਹੁੰਚਣ ਲਈ ਇਹ ਕੈਂਪ ਲਗਾਇਆ ਗਿਆ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।