'ਸ਼ੇਰੇ ਪੰਜਾਬ' ਦੀ ਬਰਸੀ ਮਨਾਉਣ ਲਈ ਕੱਲ੍ਹ ਪਾਕਿ ਰਵਾਨਾ ਹੋਵੇਗਾ ਜਥਾ

06/26/2019 12:12:53 PM

ਅੰਮ੍ਰਿਤਸਰ (ਸੁਮਿਤ ਖੰਨਾ) : ਐੱਸ.ਜੀ.ਪੀ.ਸੀ. ਵਲੋਂ 224 ਸ਼ਰਧਾਲੂਆਂ ਦਾ ਜਥਾ ਵੀਰਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ ਇਹ ਜੱਥਾ 10 ਦਿਨਾਂ ਤੱਕ ਪਾਕਿਸਤਾਨ 'ਚ ਰਹੇਗਾ। ਐੱਸ.ਜੀ.ਪੀ.ਸੀ. ਵਲੋਂ ਸ਼ਰਧਾਲੂਆਂ ਨੂੰ ਅੱਜ ਪਾਸਪੋਰਟ ਦਿੱਤੇ ਜਾਣਗੇ। ਇਸ ਧਾਰਮਿਕ ਯਾਤਰਾ ਲਈ ਕੁਲ 282 ਲੋਕਾਂ ਨੇ ਵੀਜ਼ੇ ਲਈ ਪਾਸਪੋਰਟ ਦਿੱਤੇ ਸਨ, ਜਿਨ੍ਹਾਂ 'ਚ ਲੋਕਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਜੀ.ਪੀ.ਸੀ. ਦੇ ਸੈਕੇਟਰੀ ਸੰਜੀਵ ਸਿੰਘ ਨੇ ਦੱਸਿਆ ਕਿ ਐੱਸ.ਜੀ.ਪੀ.ਸੀ. ਦੇ ਚੀਫ ਸੈਕੇਟਰੀ ਵੀ ਪਾਕਿਸਤਾਨ ਜਾਣਗੇ ਕਿਉਂਕਿ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਜਾਣਾ ਹੈ, ਉਸ ਦੇ ਚੱਲਦਿਆਂ ਇਹ ਪਾਕਿ ਸਰਕਾਰ ਨਾਲ ਹੋਰ ਪ੍ਰਬੰਧਾਂ ਬਾਰੇ ਵੀ ਗੱਲਬਾਤ ਕਰਨਗੇ।


Baljeet Kaur

Content Editor

Related News