ਅੰਮ੍ਰਿਤਸਰ ਗੋਲਡਨ ਗੇਟ ਦੀ ਸਰਵਿਸ ਲਾਈਨ ਬਣੀ ‘ਤਲਾਬ’
Saturday, Jul 21, 2018 - 06:42 AM (IST)

ਅੰਮ੍ਰਿਤਸਰ, (ਨੀਰਜ)- ਇਕ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਡੇਂਗੂ ਮਲੇਰੀਆ ਤੋਂ ਬਚਣ ਲਈ ਲੋਕਾਂ ਨੂੰ ਇਕ ਸਥਾਨ ’ਤੇ ਪਾਣੀ ਇੱਕਠਾ ਨਾ ਰੱਖਣ ਲਈ ਕਿਹਾ ਹੈ ਜਾ ਰਿਹਾ ਹੈ ਤਾਂ ਦੂਜੇ ਪਾਸੇ ਅੰਮ੍ਰਿਤਸਰ ਦੇ ਮੁੱਖ ਐਂਟਰੀ ਪੁਅਾਇੰਟ ਗੋਲਡਨ ਗੇਟ ਦੀ ਸਰਵਿਸ ਲਾਈਨ ਤਲਾਬ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਵਿਚ ਕਈ ਫੁੱਟ ਮੀਂਹ ਦਾ ਪਾਣੀ ਜਮਾਂ ਹੋ ਗਿਆ ਹੈ । ਇਸ ਦੇ ਚਲਦੇ ਅੰਮ੍ਰਿਤਸਰ ਜਲੰਧਰ ਜੀ. ਟੀ. ਰੋਡ ਦੇ ਯਾਤਰੀ ਵੀ ਇਸ ਸਰਵਿਸ ਲੇਨ ਨੂੰ ਪਾਰ ਕਰਨ ਵਿਚ ਘੰਟਿਆਂਬੱਧੀ ਜਾਮ ਵਿਚ ਫਸ ਰਹੇ ਹਨ । ਮਾਰਬਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਅਗਰਵਾਲ, ਅਸ਼ੋਕ ਅਗਰਵਾਲ ਅਤੇ ਗੋਲਡਨ ਗੇਟ ਦੇ ਆਲੇ-ਦੁਆਲੇ ਕੰਮ ਕਰਨ ਵਾਲੇ ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਵਿਸ ਲੇਨ ਵਿਚ ਜਮ੍ਹਾਂ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤਾਂ ਕਿ ਲੋਕਾਂ ਨੂੰ ਟਰੈਫਿਕ ਜਾਮ ਤੋਂ ਰਾਹਤ ਮਿਲ ਸਕੇ ।