ਗਣਤੰਤਰ ਦਿਵਸ : ਵਾਹਘਾ ਸਰਹੱਦ 'ਤੇ ਭਾਰਤ ਨੇ ਪਾਕਿ ਨੂੰ ਦਿੱਤੀ ਮਿਠਾਈ (ਵੀਡੀਓ)
Saturday, Jan 26, 2019 - 03:39 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੂਰੇ ਦੇਸ਼ ਵਾਂਗ ਭਾਰਤ-ਪਾਕਿ ਸਰਹੱਦ 'ਤੇ ਵੀ ਜੁਆਇੰਟ ਚੈੱਕ ਪੋਸਟ ਅਟਾਰੀ ਵਿਖੇ ਬੀ. ਐੱਸ. ਐੱਫ. ਵੱਲੋਂ ਗਣਤੰਤਰ ਦਿਵਸ ਸਮਾਗਮ ਜੋਸ਼ ਤੇ ਧੂਮਧਾਮ ਨਾਲ ਮਨਾਇਆ ਗਿਆ। ਬੀ. ਐੱਸ. ਐੱਫ. ਨੇ ਇਸ ਮੌਕੇ ਪਾਕਿ ਰੇਂਜਰਸ ਨੂੰ ਮਠਿਆਈ ਭੇਟ ਕੀਤੀ। ਸਮਾਗਮ ਦੌਰਾਨ ਜਿਥੇ ਸਕੂਲੀ ਬੱਚਿਆਂ ਤੇ ਕਲਾਕਾਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਉਥੇ ਹੀ ਵੱਖ-ਵੱਖ ਸਟਾਰ ਪ੍ਰਚਾਰਕ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ, ਜਿਨ੍ਹਾਂ ਨਾਲ ਸੈਲਫੀ ਲੈਣ ਲਈ ਦਰਸ਼ਕ ਪ੍ਰੇਸ਼ਾਨ ਨਜ਼ਰ ਆਏ। ਬਿਗ ਟੂਰਿਸਟ ਗੈਲਰੀ ਵੀ ਪੂਰੀ ਤਰ੍ਹਾਂ ਭਰੀ ਰਹੀ। ਪਰੇਡ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਦਾ ਉਤਸ਼ਾਹ ਦੇਖਣਯੋਗ ਸੀ।
