ਕਹਿਰ ਬਣੀ ਬਾਰਿਸ਼, ਘਰ ਦੀ ਛੱਤ ਡਿੱਗਣ ਨਾਲ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

Friday, Mar 06, 2020 - 09:23 AM (IST)

ਕਹਿਰ ਬਣੀ ਬਾਰਿਸ਼, ਘਰ ਦੀ ਛੱਤ ਡਿੱਗਣ ਨਾਲ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਅੰਮ੍ਰਿਤਸਰ (ਅਵਦੇਸ਼) : ਭਾਈ ਵੀਰ ਸਿੰਘ ਕਾਲੋਨੀ ਪਿੰਡ ਮੂਲੇਚੱਕ ਵਿਖੇ ਰਾਤ 2 ਵਜੇ ਦੇ ਕਰੀਬ ਭਾਰੀ ਮੀਂਹ ਇਕ ਪਰਿਵਾਰ ’ਤੇ ਕਹਿਰ ਬਣ ਕੇ ਟੁੱਟ ਪਿਆ, ਜਿਸ ਨਾਲ ਬੱਚਿਆਂ ਸਮੇਤ 4 ਦੀ ਮੌਤ ਅਤੇ ਇਕ 6 ਸਾਲ ਦੀ ਬੱਚੀ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਅਜੇ ਕੁਮਾਰ, ਪਤਨੀ ਮਾਨਵੀ, 6 ਸਾਲਾ ਬੇਟੀ ਨੈਨਾ ਅਤੇ 2 ਜੌਡ਼ੇ 6 ਮਹੀਨਿਆਂ ਦੇ ਬੱਚੇ ਯੁਗਰਾਜ ਅਤੇ ਮੰਨਤ ਸੁੱਤੇ ਪਏ ਸਨ। ਅਚਾਨਕ ਮੀਂਹ ’ਚ ਘਰ ਦੀ ਕੱਚੀ ਛੱਤ ਡਿੱਗਣ ਨਾਲ ਜੌਡ਼ੇ ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ 6 ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਛੱਤ ਡਿੱਗਣ ’ਤੇ ਗੁਆਂਢੀਆਂ ਨੇ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ। 

PunjabKesariਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਰਾਤ ਕਰੀਬ ਢਾਈ ਵਜੇ ਹੋਇਆ, ਜਦੋਂ ਪੂਰਾ ਪਰਿਵਾਰ ਸੁੱਤਾ ਹੋਇਆ ਸੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਮਲੇਸ਼ੀਆ ਗਏ ਪੰਜਾਬੀ ਦੀ ਮੌਤ


author

Baljeet Kaur

Content Editor

Related News