ਅੰਮ੍ਰਿਤਸਰ ’ਚ ਹੋਈ ਭਾਰੀ ਬਰਸਾਤ, ਗੁਰੂ ਨਗਰੀ ਦੀਆਂ ਸੜਕਾਂ ਨੇ ਧਾਰਨ ਕੀਤਾ ਝੀਲਾਂ ਦਾ ਰੂਪ, ਵੇਖੋ ਤਸਵੀਰਾਂ

Friday, Sep 10, 2021 - 03:05 PM (IST)

ਅੰਮ੍ਰਿਤਸਰ (ਰਮਨ, ਸਰਬਜੀਤ, ਅਵਦੇਸ਼) - ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੁੰਮਸ ਹੋਇਆ ਪਿਆ ਸੀ, ਜਿਸ ਕਾਰਨ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ। ਹੁੰਮਸ ਹੋਣ ਕਾਰਨ ਲੋਕਾਂ ਦੀ ਹਾਲਤ ਬਹੁਤ ਖ਼ਰਾਬ ਸੀ। ਗੁਰੂ ਨਗਰੀ ’ਚ ਅੱਜ ਸਵੇਰੇ ਕਰੀਬ 6 ਵਜੇ ਤੋਂ ਭਾਰੀ ਬਰਸਾਤ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਗੁਰੂ ਨਗਰੀ ਦੀਆਂ ਸੜਕਾਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਸੜਕਾਂ ’ਤੇ ਵੱਡੀ ਮਾਤਰਾ ’ਚ ਪਾਣੀ ਇੱਕਠਾ ਹੋ ਗਿਆ, ਜਿਸ ਕਾਰਨ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

PunjabKesari

ਜ਼ਿਲ੍ਹੇ ਭਰ ’ਚ ਸ਼ੁੱਕਰਵਾਰ ਸਵੇਰ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਜਿੱਥੇ ਲੋਕਾਂ ਨੂੰ ਚਮਾਸੇ ਵਾਲੀ ਗਰਮੀ ਤੋਂ ਨਿਜਾਤ ਦਿਵਾਈ ਹੈ, ਉੱਥੇ ਬਿਜਲੀ ਸਪਲਾਈ ਨਾ ਆਉਣ ਤੇ ਸੀਵਰੇਜ ਦੀ ਸਾਫ-ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਸ ਮੀਂਹ ਕਾਰਨ ਕਿਸਾਨਾਂ ਵਲੋਂ ਬੀਜੀਆਂ ਗਈਆਂ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਕੋਰੋਨਾ ਵੈਕਸੀਨ ਲਗਾਏ ਬਿਨਾਂ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ’ਚ ਗਏ ਤਾਂ ਹੋਵੇਗੀ ਸਖ਼ਤ ਕਾਰਵਾਈ

PunjabKesari

ਜ਼ਿਲ੍ਹੇ ਭਰ ’ਚ ਪਏ ਮੀਂਹ ਅਤੇ ਆਸਮਾਨ ’ਚ ਛਾਏ ਕਾਲੇ ਬਦਲਾਂ ਨੇ ਜਿੱਥੇ ਹਰ ਵਰਗ ਨੂੰ ਗਰਮੀ ਤੋਂ ਰਾਹਤ ਦਿੱਤੀ, ਉਥੇ ਲੋਕਾਂ ਨੇ ਇਸ ਦਾ ਖੂਬ ਆਨੰਦ ਵੀ ਮਾਣਿਆ। ਸ਼ੁਕੱਰਵਾਰ ਸਵੇਰ ਤੋਂ ਪਏ ਮੀਂਹ ਕਾਰਨ ਸਥਾਨਕ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਹਸਪਤਾਲ, ਗਲੀਆਂ ਆਦਿ ਪਾਣੀ ਨਾਲ ਡੁੱਬ ਗਈਆਂ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

PunjabKesari

ਸਥਾਨਕ ਮੁਰਾਦਪੁਰਾ ਮੁੱਹਲੇ ਦੇ ਜ਼ਿਆਦਾਤਰ ਘਰਾਂ ’ਚ ਮੀਂਹ ਦਾ ਪਾਣੀ ਦਾਖਲ ਹੋਣ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੇਜ਼ ਬਾਰਿਸ਼ ਕਾਰਨ ਸ਼ਹਿਰ ਅੰਦਰ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਗਏ, ਜਿਸ ਤੋਂ ਕਈ ਘੰਟਿਆਂ ਬਾਅਦ ਬਿਜਲੀ ਸਪਲਾਈ ਬਹਾਲ ਹੋਣ ਉਪਰੰਤ ਲੋਕਾਂ ਸੁੱਖ ਦਾ ਸਾਹ ਲਿਆ।

ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


rajwinder kaur

Content Editor

Related News