ਅੰਮ੍ਰਿਤਸਰ 'ਚ ਹੋਏ ਧਮਾਕੇ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
Saturday, Mar 15, 2025 - 03:02 PM (IST)

ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਵਿਚ ਇਕ ਮੰਦਰ ਦੇ ਨੇੜੇ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਗੁਆਂਢੀ ਦੇਸ਼ ਅਕਸਰ ਪੰਜਾਬ ਨਾਲ ਪੰਗੇ ਲੈਂਦਾ ਰਹਿੰਦਾ ਹੈ ਜਦੋਂ ਦਾ ਅਸੀਂ ‘ਯੁੱਧ ਨਸ਼ਿਆਂ ਵਿਰੁੱਧ’ ਛੇੜਿਆ ਹੈ, ਬੀ. ਐੱਸ. ਐੱਫ. ਨੇ ਸਾਨੂੰ ਰਿਪੋਰਟ ਦਿੱਤੀ ਹੈ ਕਿ 70% ਡ੍ਰੋਨ ਦੀ ਆਮਦ ਬਾਰਡਰ 'ਤੇ ਘੱਟ ਚੁੱਕੀ ਹੈ। ਪੰਜਾਬ 'ਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਹਮੇਸ਼ਾ ਕਾਇਮ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਸਾਡੀ ਪੰਜਾਬ ਪੁਲਸ ਲਗਾਤਾਰ ਗੈਰ ਸਮਾਜਿਕ ਅਨਸਰਾਂ 'ਤੇ ਬਣਦੀ ਕਾਰਵਾਈ ਕਰਦੀ ਹੈ। ਹੋਲੀ ਮੌਕੇ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ‘ਚ ਹਿੰਸਕ ਘਟਨਾਵਾਂ ਹੋਈਆਂ, ਪੰਜਾਬ ‘ਚ ਸਾਰਿਆਂ ਨੇ ਰਲ਼ ਮਿਲ ਕੇ ਹੋਲੀ ਖੇਡੀ। ਲਾਅ ਐਂਡ ਆਰਡਰ ਪੱਖੋਂ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰਾਂ ਦੀ ਆਈ ਸ਼ਾਮਤ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਮੁੱਖ ਮੰਤਰੀ ਨੇ ਕਿਹਾਕਿ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਕੋਸ਼ਿਸ਼ਾਂ ਸਮੇਂ ਸਮੇਂ ਤੇ ਚੱਲਦੀਆਂ ਰਹੀਆਂ ਹਨ। ਡਰੱਗ, ਗੈਂਗਸਟਰ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤਾਂ ਜੋ ਇਹ ਲੱਗੇ ਕਿ ਪੰਜਾਬ ਫਿਰ ਤੋਂ ਅਸ਼ਾਂਤੀ ਵਾਲਾ ਸੂਬਾ ਬਣ ਗਿਆ ਹੈ ਪਰ ਪੰਜਾਬ ਬਾਕੀਆਂ ਨਾਲੋਂ ਵੱਖ ਹੈ, ਹੋਲੀ ਮੌਕੇ ਕਿਤੇ ਲਾਠੀਚਾਰਜ ਹੋਇਆ, ਕਿਤੇ ਜਲੂਸ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਪਰ ਪੰਜਾਬ ਵਿਚ ਅਜਿਹਾ ਨਹੀਂ ਹੈ। ਜੇਕਰ ਕੋਈ ਗੈਰਸਮਾਜੀ ਤੱਤ ਗਲਤ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਤਾਂ ਪੁਲਸ ਨਾਲ ਦੀ ਨਾਲ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਿਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲੇ ਧਿਆਨ ਦੇਣ, ਨਵੇਂ ਹੁਕਮ ਹੋਏ ਜਾਰੀ
ਬੀਤੀ ਰਾਤ ਹੋਇਆ ਧਮਾਕਾ
ਦੱਸਣਯੋਗ ਹੈ ਕਿ ਇੱਥੇ ਖੰਡ ਵਾਲਾ ਇਲਾਕੇ ਵਿਚ ਬੀਤੀ ਰਾਤ ਇਕ ਮੰਦਰ ਦੇ ਕੋਲ ਹੋਏ ਧਮਾਕੇ ਦੇ ਕਾਰਨ ਇਲਾਕੇ ਵਿਚ ਡਰ ਅਤੇ ਤਣਾਅ ਵਾਲਾ ਮਾਹੌਲ ਹੈ। ਇਹ ਵਿਸਫੋਟਕ ਸਮੱਗਰੀ ਕਥਿਤ ਤੌਰ ’ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮੰਦਰ ’ਤੇ ਸੁੱਟੀ ਗਈ। ਇਸ ਸਬੰਧੀ ਗਤੀਵਿਧੀ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋਈ ਹੈ। ਇਹ ਘਟਨਾ 14 ਅਤੇ 15 ਮਾਰਚ ਦੀ ਦਰਮਿਆਨੀ ਰਾਤ ਦੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਦਿਖਾਈ ਦਿੱਤਾ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮੰਦਰ ਦੀ ਇਮਾਰਤ 'ਤੇ ਕੋਈ ਚੀਜ਼ ਸੁੱਟੀ ਗਈ, ਜਿਸ ਤੋਂ ਬਾਅਦ ਵਿਸਫੋਟ ਹੁੰਦਾ ਹੈ। ਧਮਾਕੇ ਵੇਲੇ ਮੰਦਰ ਦਾ ਪੁਜਾਰੀ ਅਤੇ ਉਸ ਦਾ ਪਰਿਵਾਰ ਉਪਰਲੀ ਮੰਜ਼ਿਲ ’ਤੇ ਸਨ। ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਮੰਦਰ ਦੀ ਇਕ ਕੰਧ ਨੂੰ ਨੁਕਸਾਨ ਪੁੱਜਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਬਨਣ ਜਾ ਰਿਹੈ ਇਹ ਸਖ਼ਤ ਨਿਯਮ, ਕੈਬਨਿਟ ਮੀਟਿੰਗ 'ਚ ਹੋ ਸਕਦੈ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e