ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪੱਟੜੀ ਤੋਂ ਉਤਰਿਆ ਪਾਕਿ ਦਾ ਵਪਾਰ (ਵੀਡੀਓ)

02/19/2019 2:45:40 PM

ਅੰਮ੍ਰਿਤਸਰ (ਸੁਮਿਤ)— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਪਾਕਿਸਤਾਨ ਦਾ ਵਪਾਰ ਪੱਟੜੀ ਤੋਂ ਉਤਰ ਗਿਆ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਖਤਮ ਹੋਣ ਦੀ ਕਗਾਰ 'ਤੇ ਹੈ। ਕਿਉਂਕਿ ਭਾਰਤ ਨੇ ਪਾਕਿਸਤਾਨ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ 'ਤੇ ਕਸਟਮ ਡਿਊਟੀ 200 ਫੀਸਦੀ ਕਰ ਦਿੱਤੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਛੁਆਰਾ ਅਤੇ ਸੀਮੈਂਟ ਵੱਡੀ ਮਾਤਰਾ ਵਿਚ ਭਾਰਤ ਵਿਚ ਆਉਂਦਾ ਹੈ। ਭਾਰਤ ਹੀ ਉਸ ਦਾ ਇਕੋ-ਇਕ ਖਰੀਦਾਰ ਸੀ ਪਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਖਰਾਬ ਹੋਣ ਕਾਰਨ ਇਹ ਵਪਾਰ ਰੋਕ ਦਿੱਤਾ ਗਿਆ ਹੈ, ਜਿਸ ਨਾਲ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਵੇਗਾ। ਭਾਰਤ ਵਿਚ ਜੋ ਵਪਾਰ ਨਾਲ ਜੁੜੇ ਛੋਟੇ ਲੋਕ ਹਨ, ਜਿਵੇਂ ਆਈ.ਸੀ.ਪੀ. 'ਤੇ ਕੁਲੀ ਅਤੇ ਛੋਟੇ ਦਲਾਲ ਹਨ, ਉਹ ਇਸ ਤੋਂ ਪ੍ਰਭਾਵਿਤ ਹੋਣਗੇ ਪਰ ਦੇਸ਼ ਦੇ ਹਿੱਤ ਲਈ ਉਹ ਆਪਣੇ ਦੇਸ਼ ਦੇ ਨਾਲ ਖੜ੍ਹੇ ਹਨ।

ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਨੂੰ ਇਕ ਵੱਡਾ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ ਜੋ ਕਿ ਪਾਕਿਸਤਾਨ ਦੇ ਵਪਾਰੀਆਂ ਨੂੰ ਮੁਸ਼ਕਲ ਦੇਣ ਵਾਲਾ ਹੈ। ਇਸ ਲਈ ਪਾਕਿਸਤਾਨ ਨੂੰ ਅੱਤਵਾਦ ਨੂੰ ਰੋਕਣਾ ਹੀ ਪਏਗਾ।


cherry

Content Editor

Related News