ਅੰਮ੍ਰਿਤਸਰ ਜੇਲ ਤੋੜ ਕੇ ਭੱਜੇ ਦੋਵੇਂ ਭਰਾ ਕਾਬੂ, ਪੁਲਸ ਨੇ ਕੀਤੇ ਵੱਡੇ ਖੁਲਾਸੇ (ਵੀਡੀਓ)

02/07/2020 6:57:48 PM

ਅੰਮ੍ਰਿਤਸਰ (ਅਵਦੇਸ਼, ਸੰਜੀਵ) : ਅੰਮ੍ਰਿਤਸਰ ਜੇਲ 'ਚੋਂ ਫਰਾਰ ਹੋਏ ਤਿੰਨ ਕੈਦੀਆਂ 'ਚੋਂ ਦੋ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ 'ਚੋਂ ਫਰਾਰ ਹੋਏ ਦੋ ਸਕੇ ਭਰਾਵਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਸੀ. ਆਈ. ਏ. ਸਟਾਫ ਨੇ ਗ੍ਰਿਫਤਾਰ ਕੀਤਾ ਹੈ। ਜਦਕਿ ਇਕ ਕੈਦੀ ਵਿਸ਼ਾਲ ਨੂੰ ਅਜੇ ਤਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ। ਵਿਸ਼ਾਲ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛੇਪਮਾਰੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕੀਤੀ ਹੈ।

PunjabKesari

ਇਸ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਖੁਲਾਸਾ ਕੀਤਾ ਕਿ ਜੇਲ ਬ੍ਰੇਕ ਕਰਨ ਦੀ ਯੋਜਨਾ ਜੁਲਾਈ ਮਹੀਨੇ ਵਿਚ ਬਣਾਈ ਗਈ ਸੀ ਸੀ। ਇਸ ਯੋਜਨਾ ਨੂੰ 6 ਕੈਦੀਆਂ ਵਲੋਂ ਤਿਆਰ ਕੀਤਾ ਗਿਆ ਸੀ ਪਰ ਦਸ ਦਿਨ ਪਹਿਲਾਂ ਹੀ 3 ਕੈਦੀ ਇਸ ਸਾਜ਼ਿਸ਼ ਤੋਂ ਬਾਹਰ ਹੀ ਗਏ। ਇਸ ਦੌਰਾਨ ਫਰਾਰ ਹੋਣ ਵਾਲੇ ਤਿੰਨਾਂ ਕੈਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਮੁਤਾਬਕ ਉਕਤ ਕੈਦੀ ਪਹਿਲਾਂ ਜੇਲ ਦੀ ਕੰਧਾਂ 'ਚੋਂ ਇੱਟਾਂ ਕੱਢਦੇ ਅਤੇ ਫਿਰ ਉਥੇ ਹੀ ਲਗਾ ਦਿੰਦੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। 

ਪੁਲਸ ਨੇ ਦੱਸਿਆ ਕਿ ਇਕ ਕੈਦੀ ਪਹਿਲਾਂ ਦੂਜੇ ਕੈਦੀਆਂ ਦੋ ਮੋਢੇ 'ਤੇ ਚੜ੍ਹ ਕੇ ਕੰਧ 'ਤੇ ਚੜ੍ਹਿਆ ਅਤੇ ਫਿਰ ਕੱਪੜੇ ਦੀ ਰੱਸੀ ਨਾਲ ਬਾਕੀ ਕੈਦੀਆਂ ਨੂੰ ਉਪਰ ਖਿੱਚਿਆ। ਇਸ ਤੋਂ ਬਾਅਦ ਇਹ ਤਿੰਨੇ ਆਟੋ ਰਾਹੀਂ ਤਰਨਤਾਰਨ ਗਏ ਅਤੇ ਉਸ ਤੋਂ ਬਾਅਦ ਰੋੜੇਵਾਲ ਪਿੰਡ ਗਏ। ਜਰਨੈਲ ਭੱਜਣ ਤੋਂ ਬਾਅਦ ਆਪਣੀ ਪ੍ਰੇਮਿਕਾ ਨਾਲ ਅਨੰਦਪੁਰ ਸਾਹਿਬ ਚਲਾ ਗਿਆ, ਜਿਥੋਂ ਉਸ ਨੂੰ ਕਾਬੂ ਕਰ ਲਿਆ ਗਿਆ। ਦੂਜੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਪਿੰਡ ਰੂੜੇਵਾਲ ਵਿਖੇ ਦਬੋਚਿਆ ਗਿਆ। ਗੁਰਪ੍ਰੀਤ ਨੇ ਫੜਨ ਗਈ ਪੁਲਸ 'ਤੇ ਗਰਮ ਚਾਹ ਵੀ ਸੁੱਟ ਦਿੱਤੀ। ਪੁਲਸ ਮੁਤਾਬਕ ਜਰਨੈਲ ਇਕ ਵੱਡਾ ਅਪਰਾਧੀ ਹੈ ਅਤੇ ਇਨ੍ਹਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜਿਸ ਕਰਕੇ ਇਹ ਜੇਲ ਵਿਚੋਂ ਭੱਜੇ ਸਨ।


Gurminder Singh

Content Editor

Related News