ਨਸ਼ਾਖੋਰੀ ’ਤੇ ਹਮਲਾ, ਹੁਣ ਅੰਮ੍ਰਿਤਸਰ ਪੁਲਸ ਕਮਿਸ਼ਨਰ ਦੇ ਨਿਸ਼ਾਨੇ ’ਤੇ ਵੱਡੇ ਨਸ਼ਾ ਸਮੱਗਲਰ

Monday, Jun 12, 2023 - 03:42 PM (IST)

ਨਸ਼ਾਖੋਰੀ ’ਤੇ ਹਮਲਾ, ਹੁਣ ਅੰਮ੍ਰਿਤਸਰ ਪੁਲਸ ਕਮਿਸ਼ਨਰ ਦੇ ਨਿਸ਼ਾਨੇ ’ਤੇ ਵੱਡੇ ਨਸ਼ਾ ਸਮੱਗਲਰ

ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਪੁਲਸ ਵਲੋਂ ਪਿਛਲੇ 3 ਮਹੀਨਿਆਂ ਵਿਚ ਕਾਨੂੰਨ-ਵਿਵਸਥਾ ਨੂੰ ਮੁੱਖ ਰੱਖਦਿਆਂ ਜਿੱਥੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਲੁਟੇਰਿਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਭਾਜੜ ਪਾ ਦਿੱਤੀ ਹੈ, ਉਥੇ ਦੂਜੇ ਪਾਸੇ ਵਧੀਕ ਪੁਲਸ ਡਾਇਰੈਕਟਰ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਦੇ ਕਾਰਜਕਾਲ ਦੇ ਇਹ ਕੁਝ ਮਹੀਨੇ ਨਸ਼ਾ ਸਮੱਗਲਰਾਂ ’ਤੇ ਭਾਰੀ ਪਏ ਹਨ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਕੈਂਸਲ ਹੋ ਸਕਦੈ ਪ੍ਰਾਜੈਕ

ਇਸ ਥੋੜ੍ਹੇ ਸਮੇਂ ਦੌਰਾਨ ਪੁਲਸ ਕਮਿਸ਼ਨਰੇਟ ਨੇ ਅੰਮ੍ਰਿਤਸਰ ਵਿਚ 45 ਕਰੋੜ ਰੁਪਏ ਦੀ ਹੈਰੋਇਨ ਫੜੀ ਹੈ। ਉਧਰ ਕਮਿਸ਼ਨਰ ਦੇ ਨਿਸ਼ਾਨੇ ’ਤੇ ਹੁਣ ਹੈਰੋਇਨ ਦੇ ਵੱਡੇ ਸਮੱਗਲਰ ਆਉਣ ਲੱਗੇ ਹਨ। ਪੁਲਸ ਕਮਿਸ਼ਨਰ ਦੀ ਇਸ ਮਾਸਟਰ ਪਲਾਨਿੰਗ ਵਿਚ ਡੀ. ਸੀ. ਪੀ. ਪੀ. ਐੱਸ. ਭੰਡਾਲ, ਡੀ. ਸੀ. ਪੀ. ਵਤਸਲਾ ਗੁਪਤਾ (ਆਈ. ਪੀ. ਐੱਸ.), ਏ. ਡੀ. ਸੀ. ਪੀ. ਅਭਿਮਨਿਊ ਰਾਣਾ ਆਈ. ਪੀ. ਐੱਸ., ਏ. ਡੀ. ਸੀ. ਪੀ. ਮਹਿਤਾਬ ਸਿੰਘ ਆਈ. ਪੀ. ਐੱਸ. ਅਤੇ ਏ. ਡੀ. ਸੀ. ਪੀ. ਪੀ. ਐੱਸ. ਵਰਗੇ ਯੋਗ ਅਧਿਕਾਰੀਆਂ ਦੀ ਇੱਕ ਟੀਮ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਪੁਲਸ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਨੇ ਪਿਛਲੇ 3 ਮਹੀਨਿਆਂ ਦੌਰਾਨ 8.88 ਕਿਲੋਗ੍ਰਾਮ ਹੈਰੋਇਨ ਫੜੀ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 45 ਕਰੋੜ ਦੇ ਕਰੀਬ ਹੈ, ਜਦੋਂ ਕਿ ਪਹਿਲੇ ਕਾਰਜਕਾਲ ਦੌਰਾਨ ਇਸੇ ਅਰਸੇ ਦੌਰਾਨ ਸਿਰਫ਼ 3 ਕਿਲੋ ਹੈਰੋਇਨ ਫੜੀ ਗਈ ਸੀ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਪੁਲਸ ਨੇ 5.43 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ, ਜੋ ਕਿ ਪਹਿਲੇ ਅਰਸੇ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਜਿਸ ਵਿਚ ਪਹਿਲੇ ਅਰਸੇ ਦੌਰਾਨ ਸਿਰਫ 150 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਸੀ। 17.88 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ, ਜੋ ਕਿ ਪਹਿਲੇ ਕਾਰਜਕਾਲ ਵਿਚ ਸਿਰਫ਼ 5.80 ਲੱਖ ਰੁਪਏ ਸੀ। ਇਸ ਅਰਸੇ ਵਿਚ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ 17 ਕੇਸਾਂ ਨੂੰ ਹੱਲ ਕੀਤਾ, ਜੋ ਕਿ ਪਿਛਲੀ ਮਿਆਦ ਦੇ ਮੁਕਾਬਲੇ 3.4 ਗੁਣਾ ਵੱਧ ਹੈ।

ਇਹ ਵੀ ਪੜ੍ਹੋ- 14 ਸਾਲਾ ਅਨਮੋਲਪ੍ਰੀਤ ਨੂੰ ਅਣਪਛਾਤੀ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਪਹਿਲਾਂ ਬੇਕਾਬੂ ਹੋਏ ਸਨ ਸਨੈਚਰ, ਹੁਣ ਹੋਏ ਗਾਇਬ

ਸਨੈਚਿੰਗ ਕਰਨ ਵਾਲੇ ਪਹਿਲਾਂ ਬੇਕਾਬੂ ਹੋ ਗਏ ਸੀ ਅਤੇ ਸਨੈਚਿੰਗ ’ਤੇ ਤਾਂ ਮਾਮਲੇ ਹੀ ਦਰਜ ਨਹੀਂ ਹੁੰਦੇ ਸਨ। ਦੱਸਣਾ ਜ਼ਰੂਰੀ ਹੈ ਕਿ ਪਿਛਲੇ ਸਮੇਂ ਦੌਰਾਨ ਸਨੈਚਿੰਗ ਜ਼ੋਰਾਂ ’ਤੇ ਸੀ। ਲੋਕਾਂ ਨੇ ਆਪਣੇ ਗਹਿਣੇ ਆਦਿ ਪਹਿਨਣੇ ਬੰਦ ਕਰ ਦਿੱਤੇ ਸਨ, ਪਰ ਹੁਣ ਲੋਕਾਂ ਨੂੰ ਇਸ ਤੋਂ ਕਾਫੀ ਰਾਹਤ ਮਿਲੀ ਹੈ। ਆਮ ਲੋਕਾਂ ਨੇ ਸੜਕ ’ਤੇ ਖੜ੍ਹੇ ਹੋ ਕੇ ਮੋਬਾਇਲ ਸੁਣਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇੱਥੋਂ ਤੱਕ ਕਿ ਪੁਲਸ ਨੇ ਵੀ ਪ੍ਰੇਸ਼ਾਨ ਹੋ ਕੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਟੋ ਵਿਚ ਬੈਠਣ ਤੋਂ ਪਹਿਲਾਂ ਆਪਣੇ ਬੈਗ ਅੰਦਰ ਰੱਖੋ। ਪਰ ਹੁਣ ਸ਼ਹਿਰ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਸਨੈਚਰ ਲਗਭਗ ਸ਼ਹਿਰ ਵਿਚੋਂ ਗਾਇਬ ਹੀ ਹੋ ਚੁੱਕੇ ਹਨ।

ਪੁਲਸ ਚੌਂਕੀਆਂ ਕੀਤੀਆਂ ਘੱਟ

ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਅੰਮ੍ਰਿਤਸਰ ਦਾ ਚਾਰਜ ਸੰਭਾਲਦਿਆਂ ਹੀ ਅੰਮ੍ਰਿਤਸਰ ਦੀਆਂ 38 ਪੁਲਸ ਚੌਕੀਆਂ ਵਿਚੋਂ 16 ਨੂੰ ਹਟਾ ਦਿੱਤਾ ਗਿਆ। ਇਸ ਤੋਂ ਮਿਲਣ ਵਾਲੀ ਫੋਰਸ ਪੁਲਸ ਥਾਣਿਆਂ ਨੂੰ ਦਿੱਤੀ ਗਈ ਸੀ। ਪੁਲਸ ਕਮਿਸ਼ਨਰ ਦੇ ਇਸ ਐਕਸ਼ਨ ਨਾਲ ਨਾ ਕੇਵਲ ਆਮ ਜਨਤਾ ਨੂੰ ਰਾਹਤ ਮਿਲੀ, ਉੱਥੇ ਨਸ਼ਾ ਸਮੱਗਲਰਾਂ ਦੇ ਗੜ੍ਹ ਟੁੱਟਣ ਲੱਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਪੁਲਸ ਕਮਿਸ਼ਨਰ ਨੇ ਵਿਗੜੇ ਸਿਸਟਮ ਨੂੰ ਲੀਹਾਂ ’ਤੇ ਲਿਆਂਦਾ : ਸਾਬਕਾ ਆਈ ਪੀ. ਐੱਸ. ਛੀਨਾ

ਪੰਜਾਬ ਦੇ ਕਾਲੇ ਦੌਰ ਦੌਰਾਨ ਬਹਾਦਰੀ ਨਾਲ ਅੱਤਵਾਦ ਦਾ ਸਾਹਮਣਾ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀ ਸੁਖਦੇਵ ਸਿੰਘ ਛੀਨਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸਿਸਟਮ ਨੂੰ ਮੁੜ ਲੀਹ ’ਤੇ ਲਿਆਂਦਾ ਹੈ, ਉਹ ਬਿਨਾਂ ਸ਼ੱਕ ਇਕ ਬਹਾਦਰੀ ਭਰਿਆ ਕਦਮ ਹੈ। ਜੇਕਰ ਪੁਲਸ ਕਮਿਸ਼ਨਰ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਹੁੰਦੀ ਤਾਂ ਸ਼ਹਿਰ ਦੇ ਹਾਲਾਤ ਹੋਰ ਵਿਗੜ ਸਕਦੇ ਸਨ, ਜਿਸ ਕਾਰਨ ਅੰਮ੍ਰਿਤਸਰ ’ਚ ਸੈਲਾਨੀਆਂ ਦਾ ਗ੍ਰਾਫ ਹੋਰ ਡਿੱਗਣ ਦਾ ਖਦਸ਼ਾ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News