ਪੇਪਰ ਆਰਟਿਸ ਨੇ 'ਗੈਂਗਰੇਪ ਪੀੜਤਾਂ' ਦਾ ਬਿਆਨ ਕੀਤਾ ਦਰਦ (ਤਸਵੀਰਾਂ)
Saturday, Dec 07, 2019 - 12:33 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਹਮੇਸ਼ਾ ਹੀ ਆਪਣੇ ਆਰਟ ਤੇ ਕਲਾ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀਂ ਇਕ ਵੱਖਰੀ ਜਗ੍ਹਾ ਬਣਾਈ ਹੈ। ਉਹ ਆਪਣੀ ਇਸ ਕਲਾ ਰਾਹੀ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ ਉਪਰਾਲਾ ਕਰ ਰਿਹਾ ਹੈ। ਹੈਦਰਾਬਾਦ ਤੇ ਉਨਾਵ ਵਰਗੇ ਰੇਪ ਤੇ ਹੱਤਿਆ ਮਾਮਲਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ 'ਤੇ ਵੀ ਗੁਰਪ੍ਰੀਤ ਵਲੋਂ ਇਕ ਮਾਡਲ ਤਿਆਰ ਕੀਤਾ ਗਿਆ।
ਇਸ ਮਾਡਲ 'ਚ ਗੁਰਪ੍ਰੀਤ ਸਿੰਘ ਨੇ ਵੀ ਆਪਣੀ ਕਲਾ ਰਾਹੀਂ ਗੈਂਗਰੇਪ ਤੇ ਔਰਤਾਂ ਤੇ ਹੁੰਦੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਜਾਣਕਾਰੀ ਮੁਤਾਬਕ ਪੇਪਰ ਆਰਟਿਸਟ ਗੁਰਪ੍ਰੀਤ ਨੇ ਇਕ ਪੇਪਰ ਮਾਡਲ ਤਿਆਰ ਕੀਤਾ ਹੈ, ਜਿਸ 'ਚ ਔਰਤਾਂ 'ਤੇ ਹੁੰਦੇ ਜੁਲਮਾਂ ਨੂੰ ਦਰਸਾਇਆ ਗਿਆ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਵੀ ਕਹੀ ਗਈ ਹੈ।
ਗੁਰਪ੍ਰੀਤ ਸਿੰਘ ਨੇ ਅਪੀਲ ਕੀਤੀ ਕੇ ਪੁਲਸ ਤੇ ਪ੍ਰਸ਼ਾਸਨ ਵਲੋਂ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸਮਾਜ 'ਚ ਵੱਧ ਰਹੇ ਕ੍ਰਾਈਮ 'ਤੇ ਕਾਬੂ ਪਾਇਆ ਜਾਵੇ।