ਭਾਜਪਾ ਨੂੰ ਜਿੱਤਾ ਦੇਣਗੇ ਨਵਜੋਤ ਸਿੰਘ ਸਿੱਧੂ (ਵੀਡੀਓ)
Friday, Apr 26, 2019 - 12:26 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਸੁਖਬੀਰ ਬਾਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਸਿੱਧੂ ਨੇ ਭਾਜਪਾ ਨੂੰ ਜਿੱਤਾ ਦੇਣਾ ਹੈ ਤੇ ਉਸ ਦੀਆਂ ਕਰਤੂਤਾਂ ਨੇ ਸਾਰੇ ਲੋਕਾਂ ਦੀ ਵੋਟਾਂ ਬੀ.ਜੇ.ਪੀ. ਨੂੰ ਪਵਾ ਦੇਣੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕ ਅਪੀਲ ਕੀਤੀ ਕਿ ਉਹ ਉਸੇ ਉਮੀਦਵਾਰ ਨੂੰ ਚੁਣਨ ਜੋ ਵਧੀਆਂ ਹਨ। ਵਿਰੋਧੀਆਂ ਵਲੋਂ ਪਰਿਵਾਰਵਾਦ ਦੇ ਲਗਾਏ ਜਾ ਦੋਸ਼ 'ਤੇ ਬੋਲਦਿਆ ਉਨ੍ਹਾਂ ਕਿਹਾ ਕਿ ਇਹ ਕੋਈ ਪਰਿਵਾਰਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ ਤੇ ਪਾਰਟੀ ਨੇ ਹੀ ਉਨ੍ਹਾਂ ਨੂੰ ਉਮੀਦਵਾਰ ਚੁਣਿਆ ਹੈ।