ਬੈਠਕ ਤੋਂ ਪਹਿਲਾਂ ਕਿਸਾਨਾਂ ਦੇ ਹੱਕ 'ਚ ਨਵਜੋਤ ਸਿੱਧੂ ਨੇ ਕੀਤਾ ਟਵੀਟ, ਨਿਸ਼ਾਨੇ 'ਤੇ ਸਰਮਾਏਦਾਰ

01/08/2021 2:08:35 PM

ਅੰਮਿ੍ਰਤਸਰ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 44ਵਾਂ ਦਿਨ ਹੈ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ 2 ਵਜੇ 8ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕਿਸਾਨਾਂ ਦੇ ਹੱਕ ’ਚ ਟਵੀਟ ਕਰਦਿਆਂ ਉਨ੍ਹਾਂ ਲਿਖਿਆ, “‘‘ਕਿਸਾਨਾਂ ਨੂੰ ਸਿਰਫ਼ ਸਾਰੀਆਂ ਫਸਲਾਂ ’ਤੇ ਉਨ੍ਹਾਂ ਦੇ ਹੱਕ ਦੇ ਐੱਮ.ਐੱਸ.ਪੀ. ਦੀ ਜ਼ਰੂਰਤ ਹੈ। ਕਿਸੇ ਕਰਜ਼ ਮੁਆਫ਼ੀ ਦੀ ਜ਼ਰੂਰਤ ਨਹੀਂ, ਕਿਸਾਨ ਕਰਜ਼ੇ ’ਚ ਹਨ ਕਿਉਂਕਿ ਉਨ੍ਹਾਂ ਦੀ ਫ਼ਸਲ ਦੀ ਲਾਗਤ ਕੀਮਤ ਵਿਕਰੀ ਕੀਮਤ ਤੋਂ ਵੱਧ ਹੈ।... ਤੁਹਾਡੇ ਸਰਮਾਏਦਾਰ ਦੋਸਤਾਂ ਦੇ ਉਲਟ ਕਿਸਾਨਾਂ ਨੂੰ ਜਨਤਕ ਪੈਸਾ ਨਹੀਂ ਚਾਹੀਦਾ ਪਰ ਆਪਣੀ ਸਹੀ ਆਮਦਨੀ ਚਾਹੀਦੀ ਹੈ।’’

ਇਹ ਵੀ ਪੜ੍ਹੋ: ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼
PunjabKesariਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਕਿਸਾਨਾਂ ਵਲੋਂ ਕੱਢੇ ਗਏ ਟਰੈਕਟਰ ਮਾਰਚ ’ਤੇ ਵੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਇਹ ਮੰਦਭਾਗਾ ਹੈ ਕਿ ਖੇਤਾਂ ’ਚ ਕੰਮ ਕਰਨ ਵਾਲਾ ਟਰੈਕਟਰ ਸੜਕਾਂ ’ਤੇ ਉਤਰ ਆਇਆ ਹੈ ਅਤੇ ਬੈਰੀਕੇਡ ਖਿੱਚ ਰਿਹਾ ਹੈ। ਟਰੈਕਟਰ ਸਾਡੀ ਸਫ਼ਲਤਾ ਦਾ ਪ੍ਰਤੀਕ ਹੈ, ਜੋ ਹੁਣ ਗੁੱਸੇ ਦੇ ਰੂਪ ’ਚ ਇਕਤਰਫਾ ਪੱਖ ਲੈਣ ਵਾਲੀ ਸਰਕਾਰ ਵਿਰੁੱਧ ਚੱਲ ਰਹੇ ਅੰਦੋਲਨ ’ਚ ਇੰਜਣ ਦਾ ਕੰਮ ਕਰ ਰਿਹਾ ਹੈ। ਅਜਿਹੀ ਸਰਕਾਰ ਜਿਸ ਨੇ ਲੋਕਤੰਤਰ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਣ ਦੇ ਕੰਮ ਨੂੰ ਪਰਿਭਾਸ਼ਿਤ ਕੀਤਾ ਹੈ। ਹੈਸ਼ਟੈਗ ਟਰੈਕਟਰ ਮਾਰਚ ਦਿੱਲੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ  


Baljeet Kaur

Content Editor

Related News