ਅੰਮ੍ਰਿਤਸਰ 'ਚ ਭੂਚਾਲ ਤੇ ਕੁਦਰਤੀ ਆਫਤਾਂ ਤੋਂ ਬਚਣ ਲਈ ਕਰਵਾਈ ਮੌਕ ਡਰਿੱਲ

Friday, Mar 29, 2019 - 04:38 PM (IST)

ਅੰਮ੍ਰਿਤਸਰ 'ਚ ਭੂਚਾਲ ਤੇ ਕੁਦਰਤੀ ਆਫਤਾਂ ਤੋਂ ਬਚਣ ਲਈ ਕਰਵਾਈ ਮੌਕ ਡਰਿੱਲ

ਅੰਮ੍ਰਿਤਸਰ (ਸੁਮਿਤ ਖੰਨਾ, ਗੁਰਪੀਤ ਸਿੰਘ) : ਅੰਮ੍ਰਿਤਸਰ ਦੇ ਇਕ ਮਾਲ 'ਮਾਲ ਆਫ ਅੰਮ੍ਰਿਤਸਰ' 'ਚ ਐੱਨ. ਡੀ.ਆਰ. ਐੱਫ. ਵਲੋਂ ਮੌਕ ਡਰਿੱਲ ਕੀਤੀ ਗਈ। ਦਰਅਸਲ, ਇਸ ਡਰਿੱਲ ਰਾਹੀਂ ਜਿਥੇ ਲੋਕਾਂ ਨੂੰ ਗੈਸ ਲੀਕ ਤੇ ਕੁਦਰਤੀ ਆਫਤਾਂ ਵਰਗੀ ਸਥਿਤੀ ਨਾਲ ਨਿਪਟਣ ਬਾਰੇ ਜਾਣਕਾਰੀ ਦਿੱਤੀ ਗਈ ਉਥੇ ਹੀ ਸੁਰੱਖਿਆ ਟੀਮਾਂ ਦੀ ਪ੍ਰੈਕਟਿਸ ਵੀ ਕਰਵਾਈ ਗਈ। ਇਹ ਡਰਿੱਲ ਅੰਮ੍ਰਿਤਸਰ ਪ੍ਰਸ਼ਾਸਨ ਤੇ ਪੁਲਸ ਵਲੋਂ ਮਿਲ ਕੇ ਕੀਤੀ ਗਈ। 

ਇਸੇ ਤਰ੍ਹਾਂ ਟਾਊਨ ਹਾਲ 'ਚ ਭੁਚਾਲ ਦੀ ਸਥਿਤੀ 'ਚ ਨਜਿੱਠਣ ਦੀ ਪ੍ਰੈਕਿਟਸ ਕੀਤੀ ਗਈ। ਐੱਨ. ਡੀ.ਆਰ. ਐੱਫ. ਤੇ 
ਪੁਲਸ ਟੀਮਾਂ ਨੇ ਮਿਲ ਕੇ ਲੋਕਾਂ ਨੂੰ ਬਚਾਉਣ ਤੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਏ ਜਾਣ ਦੀ ਪ੍ਰੈਕਟਿਸ ਕੀਤੀ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ 'ਚ ਵੀ ਹੜ੍ਹ ਦੀ ਸਥਿਤੀ ਨਾਲ ਨਿਪਟਣ ਦੀ ਰਿਹਰਲ ਕੀਤੀ ਗਈ। 

ਦੱਸ ਦੇਈਏ ਕਿ ਆਪਣੀ ਕਾਰਜਕੁਸ਼ਲਤਾ ਨੂੰ ਪਰਖਣ ਲਈ ਸਮੇਂ-ਸਮੇਂ 'ਤੇ ਸੁਰੱਖਿਆ ਏਜੰਸੀਆਂ ਵਲੋਂ ਅਜਿਹੀ ਰਿਹਰਲ ਕੀਤੀ ਜਾਂਦੀ ਹੈ।


author

Baljeet Kaur

Content Editor

Related News