ਮੰਨਾ ਦਾ ਦੋਸ਼ ਸੁਖਬੀਰ ਨੇ ਸਿੱਧੂ ਨੂੰ ਦਿੱਤੇ 1 ਕਰੋੜ ਰੁਪਏ (ਵੀਡੀਓ)

11/29/2019 5:40:46 PM

ਅੰਮ੍ਰਿਤਸਰ (ਸੁੱਖ ਜਗਰਾਓ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਦੋਸ਼ ਲਾਇਆ ਹੈ। ਮੰਨਾ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਸਿੱਧੂ 'ਤੇ ਦੋਸ਼ ਲਗਾਇਆ ਕਿ ਉਸ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਕਿਸੇ ਕੰਮ ਲਈ 1 ਕਰੋੜ ਰੁਪਏ ਦਿੱਤੇ ਗਏ ਸਨ ਪਰ ਅਤੇ ਤੱਕ ਇਸ ਦਾ ਕੋਈ ਕੰਮ ਨਹੀਂ ਹੋਇਆ। ਹਾਲਾਂਕਿ ਜਦੋਂ ਇਸ ਬਾਰੇ 'ਜਗਬਾਣੀ' ਵਲੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਹ ਪੈਸੇ ਕਿਉਂ ਦਿੱਤੇ ਗਏ ਸਨ ਤਾਂ ਉਨ੍ਹਾਂ ਵਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।  ਉਨ੍ਹਾਂ ਕਿਹਾ ਕਿ ਉਹ ਸਿੱਧੂ ਨੂੰ ਇਸ ਬਾਰੇ ਸਾਹਮਣੇ ਬਿਠਾ ਕੇ ਪੁੱਛਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਮਾਮਲੇ 'ਚ ਝੂਠੇ ਹਨ ਤਾਂ ਉਨ੍ਹਾਂ ਨੂੰ ਚੌਕ 'ਚ ਖੜ੍ਹੇ ਕਰਕੇ ਫਾਂਸੀ ਦੇ ਦਿੱਤੀ ਜਾਵੇ।  

ਇਸ ਤੋਂ ਇਲਾਵਾ ਮੰਨਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰ੍ਰੀ ਗੁਰੂ ਰਾਮਦਾਸ ਲੰਗਰ ਲਈ ਸਪਲਾਈ ਹੋਣ ਵਾਲੇ ਦੇਸੀ ਘਿਉ ਦੇ ਟੀਨਾਂ 'ਚ ਲੱਖਾਂ ਦੇ ਘਪਲੇ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ । ਇਸ ਤੋਂ ਬਾਅਦ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 3 ਮਹੀਨੇ ਚੱਲਣ ਵਾਲੇ ਨਗਰ ਕੀਰਤਨ ਦੌਰਾਨ ਲੋਕਾਂ ਵਲੋਂ ਦਿੱਤੇ ਗਏ ਦਾਨ ਤੋਂ ਇਕੱਠੇ ਹੋਏ 12 ਕਰੋੜ ਰੁਪਏ ਬਾਦਲਾਂ ਨੂੰ ਖੁਸ਼ ਕਰਨ ਲਈ ਪੰਡਾਲ 'ਤੇ ਖਰਚ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਟੇਜ ਸਾਂਝੀ ਕੀਤੀ ਜਾ ਸਕਦੀ ਸੀ। ਜੇਕਰ ਇਹ ਹੀ 10 ਕਰੋੜ ਨੂੰ 20 ਡਾਲਰ ਨਾਲ ਤਕਸੀਮ ਕੀਤਾ ਜਾਵੇ ਤਾਂ 1 ਲੱੱਖ ਸ਼ਰਧਾਲੂ ਦਰਸ਼ਨਾਂ ਲਈ ਗੁਰੂ ਘਰ ਜਾ ਸਕਦੇ ਸਨ ਪਰ ਅਜਿਹਾ ਨਾ ਕਰਕੇ ਉਸ ਚੜ੍ਹਾਵੇ ਦੇ 12 ਕਰੋੜ ਰੁਪਏ ਨੂੰ 3 ਦਿਨਾਂ 'ਚ ਖਰਚ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਗਰਾਫ ਬਹੁਤ ਡਿੱਗ ਚੁੱਕਾ ਹੈ ਤੇ ਹੁਣ ਸਿਰਫ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਹੀ ਰਹਿ ਗਈ ਹੈ ਤੇ ਉਹ ਉਨ੍ਹਾਂ ਨੂੰ ਉੱਪਰ ਚੁੱਕਣ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ 'ਚ ਰਲ-ਮਿਲ ਕੇ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਮਰਨ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਦੁਸ਼ਮਣ ਵੀ ਆਪਣੀ ਮਰਜ਼ੀ ਦਾ ਆਪਣੇ ਸਾਹਮਣੇ ਰੱਖਣਾ ਚਾਹੁੰਦੇ ਹਨ ਤੇ ਜੇਕਰ ਅਕਾਲੀ ਦਲ ਖਤਮ ਹੋ ਗਿਆ ਤਾਂ ਤੀਜੀ ਧਿਰ ਆ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਬਦਕਿਮਤੀ ਹੈ ਜੋ ਰਲ-ਮਿਲ ਕੇ ਸਰਕਾਰ ਚੱਲ ਰਹੀ ਹੈ। ਕਾਂਗਰਸ ਵਲੋਂ ਰੇਤਾ, ਸ਼ਰਾਬ, ਟ੍ਰਾਸਪੋਰਟ, ਨਸ਼ਿਆਂ ਸਮੇਤ ਕਈ ਮੁੱਦਿਆਂ 'ਤੇ ਚੋਣ ਲੜੀ ਗਈ ਸੀ ਪਰ ਜੇ ਇਨ੍ਹਾਂ 'ਚ ਅਕਾਲੀਆਂ ਨੂੰ ਫੜ੍ਹਨਾ ਹੀ ਨਹੀਂ ਸੀ ਤਾਂ ਮੁੱਦੇ ਝੂਠੇ ਚੁੱਕੇ ਗਏ ਸਨ। ਉਨ੍ਹਾਂ


Baljeet Kaur

Content Editor

Related News