ਅੰਮ੍ਰਿਤਸਰ : ਵਿਅਕਤੀ ਦਾ ਬੇਰਹਿਮੀ ਨਾਲ ਵੱਢਿਆ ਗਲਾ

Wednesday, Jul 17, 2019 - 12:11 PM (IST)

ਅੰਮ੍ਰਿਤਸਰ : ਵਿਅਕਤੀ ਦਾ ਬੇਰਹਿਮੀ ਨਾਲ ਵੱਢਿਆ ਗਲਾ

ਅੰਮ੍ਰਿਤਸਰ (ਸੁਮਿਤ ਖੰਨਾ) : ਥਾਣਾ ਛੇਹਰਟਾ ਅਧੀਨ ਪੈਂਦੀ ਅਟਾਰੀ-ਵਾਹਗਾ ਰੇਲਵੇ ਲਾਈਨ ਨੇਡ਼ੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕਤਲ ਕੀਤੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਮ੍ਰਿਤਕ ਜੋ ਕਿ ਪਹਿਰਾਵੇ ਤੋਂ ਕਿਸੇ ਚੰਗੇ ਪਰਿਵਾਰ ਨਾਲ ਸਬੰਧਤ ਨਜ਼ਰ ਆ ਰਿਹਾ ਸੀ, ਦੀ ਸਾਹ ਰਗ ਅਤੇ ਜਬਾਡ਼ਾ ਵੱਢਣ ਮਗਰੋਂ ਅਣਪਛਾਤੇ ਹਤਿਆਰਿਆਂ ਵੱਲੋਂ ਪਛਾਣ ਮਿਟਾਉਣ ਦੇ ਮੰਤਵ ਨਾਲ ਚਿਹਰੇ ਨੂੰ ਅੱਗ ਲਾ ਕੇ ਸਾਡ਼ਿਆ ਗਿਆ ਸੀ।

ਥਾਣਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਰੇਲਵੇ ਲਾਈਨਾਂ ’ਤੇ ਪਈ ਲਾਸ਼ ਸਬੰਧੀ ਕੰਟਰੋਲ ਰੂਮ ਰਾਹੀਂ ਉਨ੍ਹਾਂ ਨੂੰ ਇਤਲਾਹ ਮਿਲਦਿਆਂ ਹੀ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਮਾਮਲਾ ਰੇਲਵੇ ਪੁਲਸ ਨਾਲ ਸਬੰਧਤ ਹੈ, ਇਸ ਲਈ ਅਗਲੀ ਕਾਰਵਾਈ ਰੇਲਵੇ ਪੁਲਸ ਵੱਲੋਂ ਹੀ ਅਮਲ ’ਚ ਲਿਆਂਦੀ ਜਾਵੇਗੀ।


author

Baljeet Kaur

Content Editor

Related News