ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਪਹਿਲਾਂ ਸਿਰ 'ਚ ਮਾਰੀਆਂ ਇੱਟਾਂ ਫ਼ਿਰ ਗਲਾ ਦਬਾਅ ਕੇ ਮਾਰ ਸੁੱਟਿਆ

Wednesday, Dec 09, 2020 - 12:17 PM (IST)

ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਪਹਿਲਾਂ ਸਿਰ 'ਚ ਮਾਰੀਆਂ ਇੱਟਾਂ ਫ਼ਿਰ ਗਲਾ ਦਬਾਅ ਕੇ ਮਾਰ ਸੁੱਟਿਆ

ਅੰਮ੍ਰਿਤਸਰ (ਸੰਜੀਵ) : ਪ੍ਰੇਮ ਸਬੰਧਾਂ ਦੇ ਚੱਲਦਿਆਂ ਜਨਾਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਥਾਣਾ ਸਦਰ ਦੀ ਪੁਲਸ ਨੇ ਸਥਾਨਕ ਮਜੀਠਾ ਰੋਡ 'ਤੇ ਸਥਿਤ ਚਹਿਲ-ਪਹਿਲ ਵਾਲੇ ਇਲਾਕੇ ਰਿਸ਼ੀ ਵਿਹਾਰ 'ਚੋਂ ਮ੍ਰਿਤਕਾਂ ਦੀ ਲਾਸ਼ ਬਰਾਮਦ ਕੀਤੀ। ਮਰਨ ਵਾਲੀ ਦੀ ਪਛਾਣ ਚਰਨ ਕੌਰ ਉਰਫ਼ ਚਰਨੋ ਪਤਨੀ ਪ੍ਰਕਾਸ਼ ਵਾਸੀ ਗੰਡਾ ਸਿੰਘ ਵਾਲਾ ਵਜੋਂ ਹੋਈ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਉੱਥੇ ਹੀ ਦੂਜੇ ਪਾਸੇ ਦੇਰ ਸ਼ਾਮ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਸੁਖਵਿੰਦਰ ਸਿੰਘ ਬਿੱਟੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਮੁਹੱਈਆ ਕਰਵਾ ਰਿਹੈ ਅਕਾਲੀ ਦਲ

ਚੌਕੀ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਚਰਨ ਕੌਰ ਅਤੇ ਕਾਤਲ ਸੁਖਵਿੰਦਰ ਸਿੰਘ 'ਚ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ । ਚਰਨ ਕੌਰ ਦੇ ਨਾ ਮਿਲਣ ਕਾਰਣ ਕਾਤਲ ਉਸ ਨੂੰ ਅਕਸਰ ਮਿਲਣ ਲਈ ਮਜਬੂਰ ਕਰਦਾ ਸੀ । ਇਹੀ ਕਾਰਣ ਸੀ ਕਿ ਉਸ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ
PunjabKesariਇੰਝ ਹੋਈ ਵਾਰਦਾਤ 
ਕੱਲ ਸਵੇਰੇ 9 : 30 ਵਜੇ ਚਰਨ ਕੌਰ ਘਰੋਂ ਗਈ ਸੀ, ਜੋ ਰਾਤ ਨੂੰ ਨਹੀਂ ਪਰਤੀ । ਉਸਦੇ ਪਤੀ ਪ੍ਰਕਾਸ਼ ਸਿੰਘ ਅਨੁਸਾਰ ਉਹ ਅਕਸਰ ਆਪਣੀ ਧੀ ਦੇ ਘਰ ਜਾਂਦੀ ਸੀ ਪਰ ਜਦੋਂ ਦੇਰ ਰਾਤ ਤਕ ਵਾਪਸ ਨਹੀਂ ਆਈ ਤਾਂ ਉਨ੍ਹਾਂ ਨੇ ਉਸਦਾ ਪਤਾ ਕਰਨਾ ਸ਼ੁਰੂ ਕੀਤਾ, ਜਦੋਂ ਕਿ ਅੱਜ ਸਵੇਰੇ 6 ਵਜੇ ਰਿਸ਼ੀ ਵਿਹਾਰ ਸਥਿਤ ਖਾਲੀ ਪਲਾਟ ਦੀਆਂ ਝਾੜੀਆਂ 'ਚੋਂ ਉਸਦੀ ਲਾਸ਼ ਬਰਾਮਦ ਕੀਤੀ ਗਈ, ਜਿਸਦੇ ਸਿਰ 'ਤੇ ਡੂੰਘੇ ਜ਼ਖ਼ਮ ਸਨ ਅਤੇ ਗਲਾ ਘੁੱਟਿਆ ਹੋਇਆ ਸੀ । ਪਤੀ ਦੇ ਸ਼ੱਕ ਤੋਂ ਬਾਅਦ ਪੁਲਸ ਨੇ ਸੁਖਵਿੰਦਰ ਸਿੰਘ ਬਿੱਟੂ ਨੂੰ ਗ੍ਰਿਫਤਾਰ ਕੀਤਾ ਅਤੇ ਪੂਰਾ ਮਾਮਲਾ ਸਾਫ਼ ਹੋ ਗਿਆ। ਰਾਤ ਨੂੰ ਸੁਖਵਿੰਦਰ ਚਰਨ ਕੌਰ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਉਸਨੇ ਉਸਦਾ ਕਤਲ ਕਰ ਦਿੱਤਾ।

ਨੋਟ— ਪੰਜਾਬ 'ਚ ਦਿਨੋਂ-ਦਿਨ ਵਧ ਰਹੀਆਂ ਵਾਰਦਾਤਾਂ ਬਾਰੇ ਕਮੈਂਟ 'ਚ ਤੁਸੀਂ ਵੀ ਦਿਓ ਆਪਣੀ ਰਾਏ


author

Baljeet Kaur

Content Editor

Related News