10 ਦਸੰਬਰ ਤੱਕ ਅੰਮ੍ਰਿਤਸਰ 'ਚ ਚੱਲੇਗਾ ਕੌਮਾਂਤਰੀ ਵਪਾਰ ਮੇਲਾ

Thursday, Dec 06, 2018 - 11:45 AM (IST)

10 ਦਸੰਬਰ ਤੱਕ ਅੰਮ੍ਰਿਤਸਰ 'ਚ ਚੱਲੇਗਾ ਕੌਮਾਂਤਰੀ ਵਪਾਰ ਮੇਲਾ

ਅੰਮ੍ਰਿਤਸਰ—ਅੰਮ੍ਰਿਤਸਰ 'ਚ 13ਵਾਂ ਕੌਮਾਂਤਰੀ ਪਾਈਟੈਕਸ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ 10 ਦਸੰਬਰ ਤੱਕ ਚੱਲੇਗਾ। ਮੇਲੇ ਨੂੰ 12 ਸਾਲ ਪਹਿਲਾਂ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਪਾਕਿਸਤਾਨ ਦੇ ਭਿੰਨ ਚੈਂਬਰਾਂ ਨਾਲ ਮਿਲ ਕੇ ਦੋਵੇਂ ਦੇਸ਼ਾਂ 'ਚ ਸਬੰਧ ਮਿਠਾਸ ਦੇ ਲਈ ਸ਼ੁਰੂ ਕੀਤਾ ਗਿਆ ਸੀ, ਪਰ ਪਾਕਿਸਤਾਨ ਵਲੋਂ ਭਾਰਤ 'ਚ ਅੱਤਵਾਦ ਨੂੰ ਪਨਾਹ ਦੇਣ ਅਤੇ ਉਸ ਦੇ ਲਈ ਫੰਡਿਗ ਕਰਨ ਦੇ ਚੱਲਦੇ 3 ਸਾਲ ਤੋਂ ਪਾਕਿਸਤਾਨ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਭਾਰਤ ਵੀਜ਼ਾ ਨਹੀਂ ਦੇ ਰਿਹਾ ਹੈ। ਇਸ ਵਾਰ ਵੀ 250 ਕਾਰੋਬਾਰੀ ਸਰਹੱਦ ਪਾਰ ਤੋਂ ਆਉਣ ਦੇ ਚਾਹਵਾਨ ਸੀ। ਹੁਣ ਮੇਲਾ ਆਯੋਜਕਾਂ 'ਚ ਸ਼ਾਮਲ ਹੋਰ ਚੈਂਬਰ ਦੇ ਪੰਜਾਬ ਕਮੇਟੀ ਦੇ ਚੇਅਰਮੈਨ ਰੁਪਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਕੌਮਾਂਤਰੀ ਵਪਾਰ ਮੇਲੇ 'ਚ ਵੀ ਸਰਕਾਰ ਨੇ ਪਾਕਿਸਤਾਨ ਨੂੰ ਵੀਜ਼ਾ ਨਹੀਂ ਦਿੱਤਾ ਸੀ।

ਸਚਦੇਵਾ ਨੇ ਦੱਸਿਆ ਕਿ ਸੂਬਾ ਸਰਕਾਰ ਨਾਲ ਮਿਲ ਕੇ ਉਨ੍ਹਾਂ ਨੇ ਮੇਲੇ ਦੀ ਪਹਿਲ ਕੀਤੀ ਅਤੇ ਸਰਕਾਰ ਦੇ ਨਾਲ ਮਿਲ ਕੇ ਉਨ੍ਹਾਂ ਲੋਕਾਂ ਨੇ ਕੇਂਦਰ ਨੂੰ ਪਾਕਿਸਤਾਨੀ ਕਾਰੋਬਾਰੀਆਂ ਲਈ ਵੀਜ਼ੇ ਦੀ ਮੰਗ ਕੀਤੀ ਸੀ। ਉਨ੍ਹਾਂ  ਦਾ ਕਹਿਣਾ ਹੈ ਕਿ ਉੱਥੋਂ 250 ਦੇ ਕਰੀਬ ਲੋਕ ਆਉਣ ਦੇ ਇੁਛੱਕ ਸੀ ਅਤੇ ਤਿਆਰ ਵੀ ਸਨ, ਪਰ ਕੇਂਦਰ ਨੇ ਆਖਿਰ 'ਚ ਵੀਜ਼ਾ ਦੇਣ ਤੋਂ ਮਨਾਂ ਕਰ ਦਿੱਤਾ। ਫਿਲਹਾਲ ਮੇਲੇ 'ਚ 5 ਲੋਕ ਹੀ ਆਉਣਗੇ, ਜਿਨ੍ਹਾਂ ਕੋਲ ਸਾਰਕ ਵੀਜ਼ਾ ਹੈ। ਸਚਦੇਵਾ ਦਾ ਕਹਿਣਾ ਹੈ ਕਿ ਵੀਜ਼ਾ ਮਸਲੇ ਦਾ ਹੱਲ ਨਹੀਂ ਹੈ। ਲੋਕਾਂ ਦੀ ਆਵਾਜਾਈ ਵੱਧੇਗੀ ਅਤੇ ਰਿਸ਼ਤੇ ਸੁਧਰਨਗੇ।


author

Shyna

Content Editor

Related News