ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਲਈ ਖੜੀ ਹੋਈ ਨਵੀਂ ਸਮੱਸਿਆ, 90 ਫ਼ੀਸਦੀ ICU ਬੈੱਡ ਮਰੀਜ਼ਾਂ ਨਾਲ ਭਰੇ

Monday, Sep 14, 2020 - 12:12 PM (IST)

ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਲਈ ਖੜੀ ਹੋਈ ਨਵੀਂ ਸਮੱਸਿਆ, 90 ਫ਼ੀਸਦੀ ICU ਬੈੱਡ ਮਰੀਜ਼ਾਂ ਨਾਲ ਭਰੇ

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਮਹਿਕਮੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਲ੍ਹੇ 'ਚ 90 ਫ਼ੀਸਦੀ ਆਈ.ਸੀ.ਯੂ. ਬੈੱਡ ਕੋਰੋਨਾ ਮਰੀਜ਼ਾਂ ਨਾਲ ਭਰ ਚੁੱਕੇ ਹਨ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐੱਮ.ਸੀ.ਐੱਚ.) ਅੰਮ੍ਰਿਤਸਰ ਵਿਖੇ ਜਿੰਨ੍ਹੇ ਵੀ ਆਈ.ਸੀ.ਯੂ. ਬੈੱਡ ਹਨ ਸਾਰੇ ਕੋਰੋਨਾ ਮਰੀਜ਼ਾਂ ਨਾਲ ਭਰ ਚੁੱਕੇ ਹਨ। 

ਇਹ ਵੀ ਪੜ੍ਹੋ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ

ਜ਼ਿਲ੍ਹੇ ਦੇ ਕੋਵਿਡ-19 ਮਰੀਜ਼ਾਂ ਲਈ 11 ਨਿੱਜੀ ਹਸਪਤਾਲਾਂ 'ਚ 81 ਆਈ.ਸੀ.ਯੂ. ਬੈੱਡ ਹਨ, ਇਨ੍ਹਾਂ 'ਚੋਂ 64 ਬੈੱਡ ਭਰ ਚੁੱਕੇ ਹਨ। 1 ਸਤੰਬਰ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ 'ਚ 2,400 ਤੋਂ ਵੱਧ ਪਾਜ਼ੇਟਿਵ ਮਰੀਜ਼ ਪਾਏ ਗਏ ਹਨ, 13 ਦਿਨਾਂ 'ਚ 91 ਮੌਤਾਂ ਹੋਈਆਂ ਹਨ। ਅੱਜ ਤੱਕ ਜ਼ਿਲ੍ਹੇ 'ਚ 6,469 ਪਾਜ਼ੇਟਿਵ ਮਾਮਲੇ ਮਿਲੇ ਹਨ ਅਤੇ 256 ਮੌਤਾਂ ਹੋ ਚੁੱਕੀਆਂ ਹਨ। ਆਈ.ਸੀ.ਯੂ. ਬੈੱਡ ਦੀ ਘਾਟ ਦਾ ਦਾਅਵਾ ਕਰਦਿਆਂ ਜਦੋਂ ਹਸਪਤਾਲਾਂ ਨੇ ਕੋਵਿਡ-19 ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਮਨ੍ਹਾ ਕੀਤਾ ਤਾਂ ਮਰੀਜ਼ਾਂ ਵਲੋਂ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਹਸਪਤਾਲਾਂ 'ਚ ਬੈੱਡਾਂ ਦੀ ਘਾਟ ਬਾਰੇ ਪਤਾ ਲੱਗਾ। 

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਲੈਵਲ-2 ਦੇ ਮਰੀਜ਼ਾਂ ਲਈ ਬੈੱਡਾਂ ਦੀ ਕੋਈ ਘਾਟ ਨਹੀਂ ਹੈ।ਬੇਸ਼ੱਕ 90 ਫ਼ੀਸਦੀ ਬੈੱਡਾਂ 'ਤੇ ਮਰੀਜ਼ ਹਨ ਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਇਕ ਹਫ਼ਤੇ 'ਚ  ਸਰਕਾਰੀ ਹਸਪਤਾਲਾਂ 'ਚ 50 ਅਤੇ ਨਿੱਜੀ ਹਸਪਤਾਲਾਂ 'ਚ 40 ਹੋਰ ਆਈ.ਸੀ.ਯੂ. ਬੈੱਡ ਜੋੜਨ ਦੀ ਉਮੀਦ ਹੈ।


author

Baljeet Kaur

Content Editor

Related News