7 ਜਨਮਾਂ ਦਾ ਸਾਥੀ ਬਣਿਆ ਖੂਨ ਦਾ ਪਿਆਸਾ (ਵੀਡੀਓ)
Saturday, Feb 02, 2019 - 01:13 PM (IST)
ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ 'ਚ ਇਕ ਪਤੀ ਵਲੋਂ ਪਤਨੀ ਨੂੰ ਛੱਤ ਤੋਂ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਸਿਮਰਨ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ 7 ਜਨਮਾਂ ਤੱਕ ਸਾਥ ਦੇਣ ਦਾ ਵਾਅਦਾ ਕਰਨ ਵਾਲਾ ਉਸਦਾ ਪਤੀ ਹੀ ਉਸਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ ਤੇ ਦਾਜ ਲਈ ਉਸਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨ ਨੇ ਦੱਸਿਆ ਕਿ 9 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਉਸ ਸਮੇਂ ਪਿਤਾ ਨੇ ਹੈਸੀਅਤ ਤੋਂ ਵੱਧ ਕੇ ਉਸਨੂੰ ਦਾਜ ਦਿੱਤਾ ਪਰ ਨਿੱਤ ਨਵੀਆਂ ਡਿਮਾਂਡਾਂ ਨੂੰ ਲੈ ਕੇ ਪਤੀ ਅਕਸਰ ਉਸ ਨਾਲ ਝਗੜਾ ਤੇ ਕੁੱਟਮਾਰ ਕਰਦਾ ਸੀ। ਕੱਲ ਜਦੋਂ ਉਹ ਛੱਤ 'ਤੇ ਸੁੱਕਣਾ ਪਾਏ ਕੱਪੜੇ ਲਾਹੁਣ ਗਈ ਤਾਂ ਪਿੱਛੋਂ ਉਸਦੇ ਪਤੀ ਨੇ ਛੱਤ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਸਬੰਧੀ ਜਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।