ਖਰੜ ਦੇ ਨੌਜਵਾਨ ਨੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲੈ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

Wednesday, Oct 20, 2021 - 10:22 AM (IST)

ਖਰੜ ਦੇ ਨੌਜਵਾਨ ਨੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲੈ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

ਅੰਮ੍ਰਿਤਸਰ (ਅਨਿਲ) - ਖਰੜ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜਲੇ ਹੋਟਲ ’ਚ ਕਮਰਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਤੇਜਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਨਿਵਾਸੀ ਮੋਹਾਲੀ ਖਰੜ ਵਜੋਂ ਹੋਈ ਹੈ, ਜਿਸ ਦੀ ਉਮਰ 22-23 ਸਾਲ ਦੇ ਕਰੀਬ ਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਡੇਰਾ ਬਿਆਸ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮ 30 ਨਵੰਬਰ ਤੱਕ ਹੋਏ ਰੱਦ

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਬਾਗ ਖੇਤਰ ਅਧੀਨ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਕਪਿਲ ਦੇਵ ਨੇ ਦੱਸਿਆ ਕਿ ਬੀਤੇ ਦਿਨ ਇਕ ਨੌਜਵਾਨ, ਜਿਸ ਦੀ ਉਮਰ ਕਰੀਬ 22-23 ਸਾਲ ਦੀ ਸੀ, ਨੇ ਬੱਸ ਅੱਡੇ ਦੇ ਨਜ਼ਦੀਕ ਇਕ ਹੋਟਲ ਵਿਚ ਕਰੀਬ 1 ਵਜੇ ਦੁਪਹਿਰ ਕਮਰਾ ਕਿਰਾਏ ’ਤੇ ਲਿਆ ਸੀ। ਕਮਰਾ ਲੈਣ ਉਪਰੰਤ ਮ੍ਰਿਤਕ ਵੱਲੋਂ ਸਵੇਰੇ ਕਮਰਾ ਨਾ ਖੋਲ੍ਹਣ ਦੇ ਬਾਅਦ ਹੋਟਲ ਦੇ ਸਟਾਫ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਹੋਟਲ ਦੇ ਮਾਲਕ ਨੂੰ ਦਿੱਤੀ, ਜਿਸ ਨੇ ਪੁਲਸ ਨੂੰ ਸੂਚਨਾ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਨਿੱਜੀ ਹਸਪਤਾਲ ’ਚ ਵਾਪਰੀ ਵੱਡੀ ਘਟਨਾ: 3 ਦਿਨਾਂ ਦੇ ਬੱਚੇ ਨੂੰ ਚੁੱਕ ਫਰਾਰ ਹੋਈਆਂ 2 ਜਨਾਨੀਆਂ (ਤਸਵੀਰਾਂ)

ਪੁਲਸ ਚੌਕੀ ਬੱਸ ਅੱਡੇ ਦੇ ਇੰਚਾਰਜ ਕਪਿਲ ਦੇਵ ਸੂਚਨਾ ਮਿਲਣ ’ਤੇ ਤੁਰੰਤ ਪੁਲਸ ਟੀਮ ਸਮੇਤ ਹੋਟਲ ਵਿੱਚ ਪਹੁੰਚ ਗਏ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹੋਟਲ ਦਾ ਕਮਰਾ ਖੋਲ੍ਹਿਆ ਗਿਆ ਤਾਂ ਕਮਰੇ ਵਿਚ ਇਕ ਵਿਅਕਤੀ ਦੀ ਲਾਸ਼ ਜੋ ਕੇ ਪੱਖੇ ਨਾਲ ਲਟਕ ਰਹੀ ਸੀ, ਬਰਾਮਦ ਹੋਈ। ਪੁਲਸ ਨੇ ਜਾਂਚ ਵਿਚ ਪਾਇਆ ਕਿ ਜਿਸ ਨੌਜਵਾਨ ਨੇ ਹੋਟਲ ਵਿਚ ਕਮਰੇ ਵਿੱਚ ਆਤਮਹੱਤਿਆ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ


author

rajwinder kaur

Content Editor

Related News