ਬੁਲੰਦ ਹੌਸਲੇ ਦੀ ਮਿਸਾਲ ਨੇ ਦੋ ਸਰੀਰ ਇਕ ਰੂਹ ਵਾਲੇ ਸੋਨਾ-ਮੋਨਾ , ਜਜ਼ਬਾ ਵੇਖ ਤੁਸੀਂ ਵੀ ਕਰੋਗੇ ਸਲਾਮ (ਵੀਡੀਓ)

Thursday, Jul 23, 2020 - 01:53 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕਹਿੰਦੇ ਨੇ ਕਿ ਕੰਮ ਕਰਨ ਦੀ ਲਾਲਸਾ ਹੋਵੇ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਬਸ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ। ਅਜਿਹੇ ਹੀ ਬੁਲੰਦ ਹੌਸਲਿਆਂ ਦੇ ਮਾਲਕ ਨੇ ਅੰਮ੍ਰਿਤਸਰ ਦੇ ਦੋ ਜਿਸਮ ਇਕ ਜਾਨ ਕਹੇ ਜਾਣ ਵਾਲੇ ਸੋਨਾ ਅਤੇ ਮੋਨਾ। ਇਨ੍ਹਾਂ ਨੇ ਇਹ ਸਾਬਿਤ ਕਰ ਰਹੇ ਹਨ ਕਿ ਜੇਕਰ ਮੰਨ ਦੇ ਵਿਚ ਹਿੰਮਤ ਹੈ ਤਾਂ ਕੋਈ ਵੀ ਮੁਸ਼ਕਲ ਜ਼ਿੰਦਗੀ ਨਹੀਂ ਬਣ ਸਕਦੀ। ਪਿੰਗਲਵਾੜਾ ਸੰਸਥਾ 'ਚ ਰਹਿ ਰਹੇ ਸੋਨਾ-ਮੋਨਾ ਆਪਣੇ ਪੈਰਾਂ 'ਤੇ ਖੜ੍ਹੇ ਹੋ ਚੁੱਕੇ ਹਨ।

PunjabKesariਦਰਅਸਲ ਇਨ੍ਹਾਂ ਦੇ ਸਰੀਰ ਆਪਸ 'ਚ ਜੁੜੇ ਹੋਣ ਦੇ ਬਾਵਜੂਦ ਬਿਜਲੀ ਦੇ ਮਕੈਨਿਕ ਬਣ ਚੁੱਕੇ ਹਨ। ਉਹ ਬਿਜਲੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਖੁਦ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਪਿੰਗਲਵਾੜਾ 'ਚ ਹੋਰ ਵੀ ਬਹੁਤ ਸਾਰੇ ਲੋਕ ਅਪਾਹਜ ਹੋਣ ਦੇ ਬਾਵਜੂਦ ਕੰਮ ਕਰਕੇ ਇਕ ਮਿਸਾਲ ਕਾਇਮ ਕਰ ਰਹੇ ਹਨ। 

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)

PunjabKesariਇਸ ਸਬੰਧੀ ਗੱਲਬਾਤ ਕਰਦਿਆਂ ਪਿੰਗਲਵਾੜਾ ਸੰਸਥਾ ਚਲਾਉਣ ਵਾਲੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਥੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤੁਰ ਨਹੀਂ ਸਕਦੇ ਸਨ। ਉਨ੍ਹਾਂ ਨੂੰ ਸੰਸਥਾ ਵਲੋਂ ਵ੍ਹੀਲਚੇਅਰ ਮੁਹੱਈਆਂ ਕਰਵਾਈਆਂ ਗਈਆਂ ਤਾਂ ਜੋ ਉਹ ਵੀ ਆਪਣੀ ਇੱਛਾ ਅਨੁਸਾਰ ਕੰਮ ਕਰ ਸਕਣ। ਇਸ ਤਰ੍ਹਾਂ ਦਾ ਇਕ ਵਿਸ਼ਣੂ ਨਾਮ ਦਾ ਨੌਜਵਾਨ ਹੈ ਜੋ ਲੁਧਿਆਣਾ 'ਚ ਕੰਮ ਕਰਦੇ ਸਮੇਂ ਡਿੱਗ ਗਿਆ ਸੀ ਤੇ ਉਸ ਦੀ ਇਕ ਲੱਤ ਕੱਟਣੀ ਪਈ ਸੀ। ਇਸ ਤੋਂ ਬਾਅਦ ਉਸ ਨੂੰ ਲਾਵਾਰਿਸ ਕਹਿ ਕੇ ਪਿੰਗਲਵਾੜਾ ਸੰਸਥਾ 'ਚ ਭਰਤੀ ਕਰਵਾ ਦਿੱਤਾ ਗਿਆ। ਹੁਣ ਉਹ ਵੀ ਵ੍ਹੀਲ ਚੇਅਰ ਦੀ ਸਹਾਇਤਾ ਨਾਲ ਕੰਮ ਕਰ ਰਿਹਾ ਹੈ।

PunjabKesariਉਸ ਦਾ ਜੀਵਨ ਇਕ ਕੁਰਸੀ ਨਾਲ ਬੱਝਾ ਹੋਣ ਦੇ ਬਾਵਜੂਦ ਉਹ ਹੁਣ ਸਮਾਜ ਲਈ ਇਕ ਮਿਸਾਲ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਖੁਦ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਬੀਬੀ ਨੇ ਦੱਸਿਆ ਕਿ ਜਿਥੇ ਇਹ ਲੋਕ ਕੰਮ ਕਰਦੇ ਹਨ ਉਥੇ ਵੀ ਇਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਉਨ੍ਹਾਂ ਨੂੰ ਸਮੇਂ ਸਿਰ ਦਵਾਈ ਵੀ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋਂ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ 'ਚ ਹਰਭਜਨ ਸਿੰਘ, ਟਵੀਟ ਕਰ ਕੀਤਾ ਇਹ ਸਵਾਲ


Baljeet Kaur

Content Editor

Related News