ਆਈ.ਆਈ.ਐੱਮ. ਅੰਮ੍ਰਿਤਸਰ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ''ਤੇ ਰੱਖਿਆ ਜਾਵੇ : ਹਰਸਿਮਰਤ
Sunday, Oct 06, 2019 - 09:01 PM (IST)

ਚੰਡੀਗੜ੍ਹ (ਅਸ਼ਵਨੀ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ 'ਚ ਬਣਾਏ ਜਾ ਰਹੇ ਆਈ.ਆਈ.ਐੱਮ. ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰਦਿਆਂ ਇਸ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੀਂ ਜਨਮ ਸ਼ਤਾਬਦੀ ਆਈ.ਆਈ.ਐੱਮ. ਵਜੋਂ ਰੱਖਿਆ ਜਾਵੇ।
ਇੱਥੇ ਜਾਰੀ ਕੀਤੇ ਇਕ ਬਿਆਨ 'ਚ ਹਰਸਿਮਰਤ ਬਾਦਲ ਨੇ ਆਈ.ਆਈ.ਐੱਮ. ਅੰਮ੍ਰਿਤਸਰ ਦੇ ਕੈਂਪਸ ਦੀ ਇਮਾਰਤ ਦਾ ਕੱਲ ਨੀਂਹ ਪੱਥਰ ਰੱਖੇ ਜਾਣ ਦੇ ਯਤਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਈ.ਆਈ.ਐੱਮ. ਨੂੰ ਗੁਰੂ ਸਾਹਿਬ ਦੇ ਨਾਮ 'ਤੇ ਸਮਰਪਿਤ ਕਰਨਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੰਜਾਬ ਵਿਚ ਬਣ ਰਹੀ ਇਸ ਸੰਸਥਾ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।