ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਟਲਿਆ ਵੱਡਾ ਹਾਦਸਾ

Tuesday, Mar 17, 2020 - 01:40 PM (IST)

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਟਲਿਆ ਵੱਡਾ ਹਾਦਸਾ

ਅੰਮ੍ਰਿਤਸਰ (ਰਮਨ) : ਅੱਜ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਸਥਿਤ ਸ਼ਹਿਰ ਦੇ ਗੁਰੂ ਬਾਜ਼ਾਰ 'ਚ ਰੁਮਾਲਾਂ ਵਾਲੀ ਦੁਕਾਨ 'ਤੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਮੌਕੇ 'ਤੇ ਢਾਵ ਬਸਤੀ ਰਾਮ ਸੇਵਾ ਸੁਸਾਇਟੀ ਅਤੇ ਨਗਰ ਨਿਗਮ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚੀਆਂ। 15 ਮਿੰਟ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮਾਂ ਰਹਿੰਦੇ ਅੱੱਗ 'ਤੇ ਕਾਬੂ ਪਾ ਲਿਆ।

PunjabKesariਦੱਸਣਯੋਗ ਹੈ ਕਿ ਅੱਗ ਦੁਕਾਨ ਦੀ ਦੂਜੀ ਮੰਜਿਲ ਤੱਕ ਲੱਗੀ ਸੀ, ਜਿਸ 'ਚ ਦੁਪੱਟੇ ਅਤੇ ਰੁਮਾਲੇ ਸਨ। ਇਹ ਬਹੁਤ ਭੀੜ-ਭਾੜ ਵਾਲਾ ਇਲਾਕਾ ਹੈ, ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਵੱਡਾ ਬਿਆਨ


author

Shyna

Content Editor

Related News