ਸੁਣੋ ਗੁਰਜੀਤ ਔਜਲਾ ਦੇ ਇਸ ਬਿਆਨ ਨੂੰ, ਫਿਰ ਦੱਸੋ ਆਪਣੀ ਰਾਏ (ਵੀਡੀਓ)

03/03/2019 5:16:21 PM

ਅੰਮ੍ਰਿਤਸਰ (ਗੁਰਪ੍ਰੀਤ ਚਾਵਲਾ)— ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਪਹੁੰਚੇ, ਜਿਥੇ ਉਨ੍ਹਾਂ ਨੇ ਪਿੰਡ 'ਚ ਚੱਲ ਰਹੇ ਖੇਡ ਟੂਰਨਾਮੈਂਟ 'ਚ ਮੁਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ।

ਗੁਰਜੀਤ ਔਜਲਾ ਜੱਦ ਪੱਤਰਕਾਰਾਂ ਨਾਲ ਰੂਬਰੂ ਹੋਏ ਤਾਂ ਦੇਸ਼ 'ਚ ਫਜ਼ੂਲੀ ਬਣਾਏ ਜਾ ਰਹੇ ਜੰਗ ਦੇ ਮਾਹੌਲ 'ਤੇ ਉਨ੍ਹਾਂ ਨੇ ਟਿੱਪਣੀ ਕਰਦੇ ਕਿਹਾ ਕਿ ਅੱਜ ਜੇਕਰ ਅਸੀਂ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਮੰਨੀ ਬੈਠੇ ਹਾਂ ਤਾਂ ਉਸ ਨੇ ਤਾਂ ਦੁਸ਼ਮਣੀ ਕਰਨੀ ਹੀ ਹੈ। ਪਾਕਿਸਤਾਨ ਵੱਲੋਂ ਅਮਨ-ਸ਼ਾਂਤੀ ਦਾ ਜੋ ਸੰਦੇਸ਼ ਦਿੱਤਾ ਗਿਆ ਹੈ ਸਾਨੂੰ ਉਸ 'ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਲੜਾਈ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਲੜਾਈ ਦਾ ਮਤਲਬ ਹੈ ਇਨਸਾਨੀ ਜਾਨਾਂ ਜਾਣੀਆਂ। ਅੱਜ ਸਾਨੂੰ ਜ਼ਰੂਰਤ ਹੈ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਦੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿੰਨੇ ਲੋਕਾਂ ਦੀ ਡਰੱਗ ਅਤੇ ਦੁਰਘਟਨਾਵਾਂ ਵਿਚ ਮੌਤ ਹੋ ਚੁੱਕੀ ਹੈ। ਸਾਨੂੰ ਜ਼ਰੂਰਤ ਹੈ ਇਸ 'ਤੇ ਰੋਕ ਲਗਾਉਣ ਦੀ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜੇ ਤਾਂ ਜੋ ਪੁਲਵਾਮਾ ਹਮਲੇ ਵਿਚ ਜਵਾਨਾਂ ਨੂੰ ਸ਼ਹੀਦ ਹੋਏ ਜ਼ਿਆਦਾ ਸਮਾਂ ਵੀ ਨਹੀਂ ਅਤੇ ਅਸੀਂ ਭੰਗੜੇ ਪਾ ਰਹੇ ਹਾਂ। ਕੀ ਅਸੀਂ ਅੱਤਵਾਦ ਦਾ ਖਾਤਮਾ ਕਰ ਦਿੱਤਾ ਹੈ? ਇਹ ਚੀਜ਼ਾਂ ਲੜਾਈ ਨੂੰ ਵਧਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲੜਾਈ ਨੂੰ ਨਾ ਵਧਾਓ ਕਿਉਂਕਿ ਸਾਡਾ ਦੇਸ਼ ਲੜਾਈ ਦੇ ਯੋਗ ਨਹੀਂ ਹੈ। ਤਾਕਤਵਰ ਅਸੀਂ ਉਦੋਂ ਬਣਾਗੇ ਜਦੋਂ ਸਾਡੇ ਦੇਸ਼ ਦੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਨਹੀਂ ਜਾਣਗੇ। ਅਸੀਂ ਉਦੋਂ ਤੁਹਾਨੂੰ ਤਾਕਤਵਰ ਮੰਨਾਂਗੇ ਜਦੋਂ ਸਾਡੇ ਨੌਜਵਾਨ ਵਾਪਸ ਆਉਣਗੇ ਅਤੇ ਬਾਹਰਲੇ ਲੋਕ ਅਪਲਾਈ ਕਰਨਗੇ ਕੀ ਸਾਨੂੰ ਹਿੰਦੂਸਤਾਨ ਦਾ ਸਿਟੀਜਨ ਬਣਾਓ। ਗੁਰਜੀਤ ਔਜਲਾ ਨੇ ਬੜੀ ਹੀ ਸਿਆਣਪ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਲੋਕਾਂ ਨੂੰ ਵੀ ਜ਼ਰਾ ਸੋਚਣ ਦੀ ਲੋੜ ਹੈ ਕੇ ਅਜੇ ਸਾਡੇ ਸ਼ਹੀਦ ਹੋਏ ਜਵਾਨਾਂ ਨੂੰ ਜਿਆਦਾ ਸਮਾਂ ਨਹੀਂ ਹੋਇਆ ਤੇ ਭੰਗੜੇ ਪਾਏ ਜਾ ਰਹੇ ਹਨ।


cherry

Content Editor

Related News