ਲਾਹੌਰ 'ਚ ਗੁਰਦੁਆਰਾ ਸਾਹਿਬ ਨੂੰ ਮਸੀਤ 'ਚ ਤਬਦੀਲ ਕਰਨ ਦੀ ਕੋਸ਼ਿਸ਼, ਕੈਪਟਨ ਦੀ ਵਿਦੇਸ਼ ਮੰਤਰੀ ਨੂੰ ਖ਼ਾਸ ਅਪੀਲ
Tuesday, Jul 28, 2020 - 01:46 PM (IST)
            
            ਅੰਮ੍ਰਿਤਸਰ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਸਥਿਤ ਇਕ ਪ੍ਰਸਿੱਧ ਗੁਰਦੁਆਰੇ ਨੂੰ ਮਸਜਿਦ 'ਚ ਬਦਲਣ ਦੇ ਯਤਨਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਇਸ ਸਬੰਧੀ ਟਵੀਟ ਕਰਦਿਆ ਮੁੱਖ ਮੰਤਰੀ ਨੇ ਲਿਖਿਆ ਕਿ 'ਲਾਹੌਰ 'ਚ ਪਵਿੱਤਰ ਸ੍ਰੀ ਸ਼ਹੀਦੀ ਸਥਾਨ ਗੁਰਦੁਆਰਾ ਨੂੰ ਮਸਜਿਦ 'ਚ ਬਦਲਣ ਦੇ ਯਤਨਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਇਹ ਸਥਾਨ ਬਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਸਥੱਲ ਹੈ। ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਇਸ ਚਿੰਤਾ ਨੂੰ ਸਖਤੀ ਨਾਲ ਪਾਕਿਸਤਾਨ ਕੋਲ ਉਠਾਉਂਦੇ ਹੋਏ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ'।

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਦੁਖਦਾਈ ਖ਼ਬਰ: 22 ਸਾਲਾ ਪੰਜਾਬੀ ਦੀ ਝੀਲ 'ਚ ਡੁੱਬਣ ਨਾਲ ਮੌਤ
