ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਗੁਰਦਾਸ ਮਾਨ

Monday, Dec 31, 2018 - 02:48 PM (IST)

ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਗੁਰਦਾਸ ਮਾਨ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਨ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮੱਥਾ ਟੇਕਿਆ ਤੇ ਕੀਰਤਨ ਵੀ ਸਰਵਣ ਕੀਤਾ। ਇਸ ਉਪਰੰਤ ਉਹ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਗਏ, ਜਿਥੇ ਉਨ੍ਹਾਂ ਨੇ ਸੇਵਾ ਵੀ ਕੀਤੀ। 

PunjabKesari
ਦੱਸ ਦੇਈਏ ਕਿ ਗੁਰਦਾਸ ਮਾਨ ਪੰਜਾਬੀਆਂ ਦੇ ਦਿਲ ਦੀ ਧੜਕਣ ਹੈ ਤੇ ਜਦੋਂ ਵੀ ਦੁਨੀਆਂ ਭਰ 'ਚ ਕਿਸੇ ਕਲਾਕਾਰ, ਸੰਗੀਤਕਾਰ, ਗੀਤਕਾਰ ਜਾਂ ਫਿਲਮੀ ਐਕਟਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਂ ਗੁਰਦਾਸ ਮਾਨ ਦਾ ਹੀ ਆਉਂਦਾ ਹੈ। ਗੁਰਦਾਸ ਮਾਨ ਦਾ ਨਾਂ ਸੁਣਦੇ ਹੀ ਪੰਜਾਬੀ ਗੁਲਾਬ ਵਾਂਗ ਖਿੜ੍ਹ ਜਾਂਦੇ ਹਨ।


author

Baljeet Kaur

Content Editor

Related News