6 ਜੂਨ ਨੂੰ ਲੈ ਕੇ ਪੁਖ਼ਤਾ ਪ੍ਰਬੰਧ, ਗੁਰੂ ਘਰ ਦੇ ਬਾਹਰ ਤਾਇਨਾਤ ਕੀਤੇ ਕਮਾਂਡੋ ਤੇ ਪੁਲਸ ਦੇ ਜਵਾਨ

6/3/2020 12:51:07 PM

ਅੰਮ੍ਰਿਤਸਰ (ਅਨਜਾਣ) : 6 ਜੂਨ ਦੇ ਘੱਲੂਘਾਰਾ ਦਿਹਾੜੇ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਕਮਾਂਡੋ ਤੇ ਜ਼ਿਲ੍ਹਾ ਪੁਲਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਗਲਿਆਰਾ ਪੁਲਸ ਦੇ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ 6 ਜੂਨ ਦੇ ਸਮਾਗਮ ਨੂੰ ਲੈ ਕੇ ਕੋਈ ਸ਼ਰਾਰਤੀ ਅਨਸਰ ਦਾਖ਼ਲ ਨਾ ਹੋ ਪਾਏ, ਇਸ ਲਈ ਜ਼ਿਲ੍ਹਾ ਪੁਲਸ ਦੇ ਜਵਾਨਾਂ ਤੋਂ ਇਲਾਵਾ ਵਰਦੀਧਾਰੀ ਪੁਲਸ ਦੇ ਲਗਭਗ 400, ਲਾਲ ਦਸਤਾਰਾਂ, ਚਿੱਟੀਆਂ ਕਮੀਜ਼ਾਂ ਅਤੇ ਕਾਲੀਆਂ ਜਾਂ ਸੁਰਮਈ ਪੈਂਟਾਂ ਵਾਲੇ ਜ਼ਿਲ੍ਹਾ ਪੁਲਸ ਦੇ 700 ਤੇ 100 ਦੇ ਕਰੀਬ ਕਾਲੀ ਵਰਦੀ ਵਾਲੇ ਕਮਾਂਡੋ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਹ ਲੱਗ ਰਿਹਾ ਹੈ ਕਿ ਪ੍ਰਬੰਧ 'ਚ ਸਖ਼ਤੀ ਦੇ ਇਲਾਵਾ ਇਸ ਵਾਰ ਕੋਰੋਨਾ ਮਹਾਮਾਰੀ ਤੋਂ ਇਹਤਿਆਦ ਰੱਖਦਿਆਂ ਪੁਲਸ ਪ੍ਰਸ਼ਾਸਨ 6 ਜੂਨ ਦੇ ਸਮਾਗਮ ਸਮੇਂ ਪੂਰੀ ਚੌਕਸੀ ਵਰਤੇਗਾ। ਹੁਣ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਨਾਕਿਆਂ 'ਤੇ ਤਾਇਨਾਤ ਪੁਲਸ ਤੇ ਕਮਾਂਡੋ ਦੇ ਜਵਾਨਾਂ ਵਲੋਂ ਪੂਰੀ ਮੁਸ਼ਤੈਦੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ।

PunjabKesariਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਹਾਈਵੇ ਪ੍ਰਾਜੈਕਟ ਪਾਸ

ਕੁਝ ਨਾਕੇ ਜਿਨ੍ਹਾਂ 'ਚ ਸ਼ਨੀ ਮੰਦਰ, ਕੇਸਰੀ ਬਾਗ, ਮੋਚੀ ਬਜ਼ਾਰ ਅਤੇ ਗੁਰਦੁਆਰਾ ਬਾਬਾ ਅਟੱਲ ਸਾਹਿਬ ਵਾਲਾ ਨਾਕਾ ਪੂਰੀ ਤਰ੍ਹਾਂ ਟੀਨਾਂ ਨਾਲ ਬੰਦ ਕੀਤਾ ਗਿਆ ਹੈ। ਜਿੱਥੇ ਇੱਕਾ-ਦੁੱਕਾ ਪੁਲਸ ਦੇ ਜਵਾਨ ਦਿਖਾਈ ਦਿੰਦੇ ਹਨ। ਏ.ਐੱਸ.ਆਈ. ਨੇ ਦੱਸਿਆ ਕਿ ਇਨ੍ਹਾਂ ਪੁਲਸ ਜਵਾਨਾਂ ਦੀਆਂ 12-12 ਘੰਟੇ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਲੀਆਂ ਸੰਗਤਾਂ ਘੰਟਿਆਂ ਬੱਧੀ ਇੰਤਜ਼ਾਰ ਕਰਕੇ ਵਾਪਸ ਪਰਤ ਰਹੀਆਂ ਹਨ।

ਇਹ ਵੀ ਪੜ੍ਹੋ : ਪੁਲਸ ਕੱਟਦੀ ਰਹੀ ਚਾਲਾਨ, ਟਰਾਲੇ ਨੇ ਸਾਈਕਲ ਚਾਲਕ ਨੂੰ ਉਤਾਰਿਆ ਮੌਤ ਦੇ ਘਾਟ

PunjabKesariਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ 
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਤਿਨ ਪਹਿਰੇ ਦੀਆਂ ਸੰਗਤਾਂ ਤੇ ਜ਼ਿਮੇਵਾਰੀ ਸੇਵਾਦਾਰਾਂ ਨੇ ਸੰਭਾਲੀ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਗ੍ਰੰਥੀ ਸਿੰਘ ਵਲੋਂ ਸਵੇਰ ਦਾ ਮੁੱਖ ਵਾਕ ਲਿਆ ਗਿਆ। ਸੰਗਤਾਂ ਵਲੋਂ ਸਵੱਯੇ ਦਾ ਉਚਾਰਣ ਕੀਤਾ ਗਿਆ। ਸਾਰਾ ਦਿਨ ਧੁਰ ਕੀ ਬਾਣੀ ਦੇ ਕੀਰਤਨ ਉਪਰੰਤ ਸ਼ਾਮ ਵੇਲੇ ਰਹਿਰਾਸਿ ਸਾਹਿਬ ਜੀ ਦੇ ਪਾਠ ਕੀਤੇ ਗਏ। ਸੰਗਤਾਂ ਨੇ ਜੋੜੇ ਘਰ, ਠੰਢੇ-ਮਿੱਠੇ ਜਲ ਦੀ ਛਬੀਲ, ਸਰੋਵਰ ਦੀ ਸਫ਼ਾਈ ਅਤੇ ਲੰਗਰ ਹਾਲ ਵਿਖੇ ਸੇਵਾ ਕੀਤੀ। ਰਾਤ ਸਮੇਂ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ।

ਇਹ ਵੀ ਪੜ੍ਹੋ : ਕਤਲ ਦੇ ਮਾਮਲੇ 'ਚ 5 ਮੁਲਜ਼ਮਾਂ ਨੇ ਕੀਤਾ ਆਤਮ-ਸਮਰਪਣ

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur