ਅੰਮ੍ਰਿਤਸਰ : ਸੰਘਣੀ ਧੁੰਦ ਕਾਰਨ 4 ਉਡਾਣਾਂ ਲੇਟ

Sunday, Dec 23, 2018 - 12:14 PM (IST)

ਅੰਮ੍ਰਿਤਸਰ : ਸੰਘਣੀ ਧੁੰਦ ਕਾਰਨ 4 ਉਡਾਣਾਂ ਲੇਟ

ਅੰਮ੍ਰਿਤਸਰ (ਇੰਦਰਜੀਤ) :  ਅੰਮ੍ਰਿਤਸਰ 'ਚ ਸੰਘਣੀ ਧੁੰਦ ਕਾਰਨ ਕਈ ਉਡਾਣਾਂ 'ਤੇ ਅਸਰ ਪਿਆ ਹੈ। ਦੱਸਿਆ ਜਾ ਰਿਹਾ ਕਿ ਸੰਘਣੀ ਧੁੰਦ ਦੇ ਕਾਰਨ 4 ਉਡਾਣਾਂ ਲੇਟ ਹਨ ਤੇ 1ਵਜੇਂ ਤੱਕ ਕੋਈ ਉਡਾਣ ਨਹੀਂ ਭਰੀ ਜਾਵੇਗੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ 4 ਇੰਟਰਨੈਸ਼ਨਲ ਫਲਾਈਟਾਂ ਤੁਰਕਮੇਨਿਸਤਾਨ ਏਅਰ ਲਾਈਨ ਐਸ਼ਕਾਬਾਦ, ਏਅਰ ਇੰਡੀਆ ਬਰਮਿੰਘਮ, ਸਪਾਈਸ ਜੈੱਟ ਤੇ ਇੰਡੀਗੋ ਦੀ ਦੁਬਈ ਫਲਾਈਟਾਂ ਧੁੰਦ ਕਾਰਨ ਲੇਟ ਹਨ।


author

Baljeet Kaur

Content Editor

Related News