ਅੰਮ੍ਰਿਤਸਰ : ਕੂੜੇ ਦੇ ਡੰਪ ਨੂੰ ਪਿਛਲੇ 48 ਘੰਟੇ ਤੋਂ ਲੱਗੀ ਅੱਗ, ਲੋਕ ਘਰ ਛੱਡਣ ਲਈ ਮਜਬੂਰ

10/30/2019 2:47:25 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਪਿੰਡ ਸੰਗਤਪੁਰਾ 'ਚ ਡੰਪ ਨੂੰ ਪਿਛਲੇ 48 ਘੰਟੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਜਾਣਕਾਰੀ ਮੁਤਾਬਕ 7 ਏਕੜ 'ਚ ਬਣੇ ਇਸ ਡੰਪ 'ਚ ਫੈਕਟਰੀਆਂ ਦਾ ਕੂੜਾ-ਕਰਕਟ ਸੁੱਟਿਆ ਜਾਂਦਾ ਹੈ, ਜਿਸ 'ਚ ਪਾਲਸਟਿਕ ਆਦਿ ਹੁੰਦਾ ਹੈ।

PunjabKesariਇਸ ਕਾਰਨ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣਾ ਘਰ ਤੱਕ ਛੱਡਣੇ ਪੈ ਰਹੇ ਹਨ। ਇਸ ਡੰਪ 'ਚੋਂ ਨਿਕਲ ਰਹੇ ਧੂੰਏ ਕਾਰਨ ਲੋਕਾਂ ਨੂੰ ਸਾਹ ਤੱਕ ਲੈਣ ਦੀ ਮੁਸ਼ਕਲ ਹੋ ਰਹੀ ਹੈ।
PunjabKesariਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਪਰ ਅਜੇ ਤੱਕ ਅੱਗ ਬੁਝਾਉਣ ਲਈ ਕੋਈ ਨਹੀਂ ਆਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

This news is Edited By Baljeet Kaur