ਕੋਰੋਨਾ ਮੁਸੀਬਤ: ਅਮਰੀਕਾ ਬੈਠੀ ਮਾਂ ਨੇ ਚਾਰ ਸਾਲਾ ਪੁੱਤਰ ਨੂੰ ਮਿਲਣ ਲਈ ਭਾਰਤ ਸਰਕਾਰ ਨੂੰ ਲਗਾਈ ਗੁਹਾਰ
Friday, Apr 24, 2020 - 07:33 PM (IST)
ਅੰਮ੍ਰਿਤਸਰ (ਅਨਜਾਣ) : ਕੋਰੋਨਾ ਦੇ ਕਹਿਰ ਕਾਰਨ ਦੇਸ਼ਾਂ ਵਲੋਂ ਕੀਤੇ ਲਾਕਡਾਊਨ ਨੇ ਖੂਨ ਦੇ ਰਿਸ਼ਤਿਆਂ ਨੂੰ ਇਕ ਦੂਸਰੇ ਕੋਲੋਂ ਵਿਛੋੜ ਕੇ ਰੱਖ ਦਿੱਤਾ ਹੈ। ਜਗਬਾਣੀ/ਪੰਜਾਬ ਕੇਸਰੀ ਨਾਲ ਨਿਊਯਾਰਕ ਤੋਂ ਕੀਤੀ ਫੋਨ ਕਾਲ 'ਤੇ ਜਸਪ੍ਰੀਤ ਕੌਰ ਜੋ 18 ਮਾਰਚ ਨੂੰ ਭਾਰਤ ਤੋਂ (ਨਿਊਯਾਰਕ) ਅਮਰੀਕਾ ਆਪਣੀ ਨਨਾਣ ਨੂੰ ਮਿਲਣ ਲਈ ਗਈ ਸੀ ਨੇ ਦੱਸਿਆ ਕਿ ਭਾਰਤ 'ਚ ਉਸਦਾ ਚਾਰ ਸਾਲਾ ਪੁੱਤਰ ਜਸ਼ਨ ਮਾਂ ਦੀ ਮਮਤਾ ਨੂੰ ਤਰਸਦਾ ਰੋ-ਰੋ ਕੇ ਬੇਹਾਲ ਹੋ ਰਿਹਾ ਹੈ। ਉਸ ਨੇ ਮੀਡੀਆ ਨੂੰ ਇਕ ਦੁਖਿਆਰੀ ਮਾਂ ਦੀ ਫਰਿਯਾਦ ਆਪਣੀ ਪ੍ਰਕਾਸ਼ਨਾ ਜ਼ਰੀਏ ਭਾਰਤ ਸਰਕਾਰ ਤੱਕ ਪਹੁੰਚਾਉਣ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ: ਕੋਵਿਡ-19 ਨਾਲ ਹੋਣ ਵਾਲੀ ਮੌਤ ਦੀ ਹੋਵੇ ਜਾਂਚ
ਉਸ ਨੇ ਦੱਸਿਆ ਕਿ ਮੇਰੇ ਨਿਊਯਾਰਕ ਜਾਣ ਤੋਂ ਕੁਝ ਦਿਨ ਬਾਅਦ ਹੀ ਦੇਸ਼ਾਂ-ਵਿਦੇਸ਼ਾਂ 'ਚ ਫੈਲੇ ਕਰੋਨਾ ਦੇ ਕਹਿਰ ਕਾਰਨ ਭਾਰਤ 'ਚ ਵੀ ਲਾਕ ਡਾਊਨ ਹੋ ਗਿਆ। ਉਸਦੀ ਵਾਪਸੀ 23 ਮਾਰਚ ਦੀ ਸੀ ਪਰ ਭਾਰਤ ਵੱਲੋਂ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਗਏ। ਉਸ ਨੇ ਕਿਹਾ ਕਿ ਮੇਰਾ ਚਾਰ ਸਾਲਾ ਪੁੱਤਰ ਜਸ਼ਨ ਆਪਣੇ ਬਜ਼ੁਰਗ ਨਾਨੀ ਨਾਨੇ ਕੋਲ ਰਹਿ ਰਿਹਾ ਹੈ ਤੇ ਉਹ ਮੈਨੂੰ ਮਿਲਣ ਲਈ ਕੁਰਲਾ ਰਿਹਾ ਹੈ।ਮੈਂ ਭਾਰਤੀ ਅੰਬੈਸੀ 'ਚ ਭਾਰਤ ਵਾਪਸ ਆਉਣ ਲਈ ਅਰਜ਼ੀ ਵੀ ਦੇ ਚੁੱਕੀ ਹਾਂ ਤੇ 21 ਅਪ੍ਰੈਲ ਮੰਗਲਵਾਰ ਨੂੰ ਭਾਰਤੀ ਅੰਬੈਸੀ ਨਾਲ ਗੱਲ ਵੀ ਕੀਤੀ ਸੀ ਪਰ ਉਨ੍ਹਾਂ ਕਿਹਾ ਕਿ ਲਾਕਡਾਊਨ ਤੱਕ ਤੁਹਾਨੂੰ ਏਥੇ ਹੀ ਰੁਕਣਾ ਪਵੇਗਾ।