ਅੰਮ੍ਰਿਤਸਰ : 192 ਲੋਕਾਂ ਨੇ ਜਿੱਤੀ ਕੋਰੋਨਾ ਦੀ ਜੰਗ, ਸਾਹਮਣੇ ਆਏ 133 ਨਵੇਂ ਮਰੀਜ਼, 9 ਨੇ ਗਵਾਈ ਕੀਮਤੀ ਜਾਨ

Tuesday, Jun 08, 2021 - 01:37 PM (IST)

ਅੰਮ੍ਰਿਤਸਰ : 192 ਲੋਕਾਂ ਨੇ ਜਿੱਤੀ ਕੋਰੋਨਾ ਦੀ ਜੰਗ, ਸਾਹਮਣੇ ਆਏ 133 ਨਵੇਂ ਮਰੀਜ਼, 9 ਨੇ ਗਵਾਈ ਕੀਮਤੀ ਜਾਨ

ਅੰਮ੍ਰਿਤਸਰ (ਦਲਜੀਤ/ਜਸ਼ਨ) - ਕੋਰੋਨਾ ਵਾਇਰਸ ਵਰਗੇ ਰਾਖਸ਼ ਨੇ ਸੋਮਵਾਰ ਨੂੰ ਕੁਲ 9 ਲੋਕਾਂ ਦੀਆਂ ਜਾਨਾਂ ਨਿਗਲ ਲਈਆਂ। ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 1500 ਕੋਲ ਹੋ ਗਈ ਹੈ, ਯਾਨੀਕਿ 1500 ਦੇ ਲਗਭਗ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਮੌਤ ਹੋ ਗਈ ਹੈ, ਉਥੇ ਦੂਜੇ ਪਾਸੇ ਸੋਮਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਇਨਫੈਕਟਿਡ 133 ਮਰੀਜ਼ ਦਰਜ ਹੋਏ ਹਨ। ਇਸ ਦੇ ਨਾਲ ਚੰਗੇ ਅੰਕੜਿਆਂ (ਬਲਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ) ’ਚ 192 ਮਰੀਜ਼ ਰਿਕਰਵਰ ਹੋਏ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਦੱਸਣਯੋਗ ਹੈ ਕਿ ਹੁਣ ਵੀ ਕਈ ਲੋਕ ਮਾਸਕ ਨੂੰ ਜ਼ਰੂਰੀ ਨਹੀਂ ਸਮਝ ਰਹੇ ਹਨ। ਇਸ ਦੀ ਵੱਡੀ ਉਦਾਹਰਣ ਸਵੇਰੇ ਅਤੇ ਸ਼ਾਮ ਨੂੰ ਸਥਾਨਕ ਕੰਪਨੀ ਬਾਗ ’ਚ ਸੈਰ ਕਰਦੇ ਲੋਕ ਹਨ, ਉੱਥੇ ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੇ ਨਾ ਤਾਂ ਮਾਸਕ ਪਾਇਆ ਹੁੰਦਾ ਹੈ ਅਤੇ ਨਾ ਹੀ ਉਹ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਅਜਿਹੇ ’ਚ ਕੀ ਕੋਰੋਨਾ ਖ਼ਤਮ ਹੋ ਸਕੇਗਾ?

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਸੋਮਵਾਰ ਨੂੰ ਸਾਹਮਣੇ ਆਏ ਮ੍ਰਿਤਕ -

ਪਿੰਡ ਚਵਿੰਡਾ ਵਾਸੀ 85 ਸਾਲਾ ਬਖਸ਼ੀਸ਼ ਸਿੰਘ।
ਮਜੀਠਾ ਰੋਡ ਵਾਸੀ 61 ਸਾਲਾ ਜਨਾਨੀ ਸ਼ਸ਼ੀ।
ਰਾਮ ਬਾਗ ਵਾਸੀ 74 ਸਾਲਾ ਬਲਦੇਵ ਸਿੰਘ।
ਨਿੱਜਰਪੁਰਾ ਪਿੰਡ ਵਾਸੀ 56 ਸਾਲਾ ਪ੍ਰੀਤਮ ਸਿੰਘ।
ਭੱਲਾ ਕਾਲੋਨੀ ਵਾਸੀ 38 ਸਾਲਾ ਰੋਹਿਤ।
ਰੇਲਵੇ ਲਿੰਕ ਰੋਡ ਗੁਰੂ ਨਗਰ ਵਾਸੀ 82 ਸਾਲਾ ਓਮ ਪ੍ਰਕਾਸ਼।
ਇੰਦਰਾ ਕਾਲੋਨੀ ਵਾਸੀ 69 ਸਾਲਾ ਜਨਾਨੀ ਜਸਵਿੰਦਰ ਕੌਰ।
ਦਰਸ਼ਨ ਸਿੰਘ ਐਵੀਨਿਊ ਵਾਸੀ 52 ਸਾਲਾ ਜਨਾਨੀ ਸੁਪਿੰਦਰ ਕੌਰ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਕਮਿਊਨਿਟੀ ਤੋਂ ਮਿਲੇ-82
ਕੰਟੈਕਟ ਤੋਂ ਮਿਲੇ-51
ਤੰਦਰੁਸਤ ਹੋਏ-192
ਜ਼ਿਲ੍ਹੇ ’ਚ ਹੁਣ ਤੱਕ ਕੁਲ ਇਨਫੈਕਟਿਡ-45,569
ਹੁਣ ਤੱਕ ਤੰਦਰੁਸਤ ਹੋਏ-45,569
ਸਰਗਰਮ ਮਾਮਲੇ-1993
ਕੁਲ ਮੌਤਾਂ-1499

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ

ਜ਼ਿਲ੍ਹੇ ਦੇ 43 ਨਿੱਜੀ ਅਤੇ ਸਰਕਾਰੀ ਹਸਪਤਾਲਾਂ ’ਚ ਹੁਣ ਸਿਰਫ਼ ਥ੍ਰੀ ਦੇ 145 ਮਰੀਜ਼ ਹਨ, ਜਦੋਂਕਿ ਲੈਵਲ ਟੂ ਦੇ 157 ਮਰੀਜ਼ ਹਨ।

ਸਿਵਲ ਹਸਪਤਾਲ ’ਚ ਆਈਸੋਲੇਸ਼ਨ ਵਾਰਡ ਬਣਾਇਆ
ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਵੇਖਦੇ ਹੋਏ ਸਿਵਲ ਹਸਪਤਾਲ ’ਚ 50 ਬੈੱਡਾਂ ਦੀ ਆਈਸੋਲੇਸ਼ਨ ਵਾਰਡ ਬਣਾਈ ਗਈ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਇਸ ਵਾਰਡ ਦੀ ਜਾਂਚ ਕਰ ਕੇ ਵਿਵਸਥਾ ਵੇਖੀ। ਉਨ੍ਹਾਂ ਕਿਹਾ ਕਿ ਇਸ ਵਾਰਡ ’ਚ ਕੋਰੋਨਾ ਮਰੀਜ਼ਾਂ ਦੀ ਐਂਟਰੀ ਅਤੇ ਐਗਜਿਟ ਵੱਖ-ਵੱਖ ਹੋਵੇਗਾ। ਇਸ ਦੇ ਨਾਲ ਹੀ ਅਜਨਾਲਾ ਅਤੇ ਮਾਨਾਂਵਾਲਾ ’ਚ 20-20 ਬੈਡਿਡ ਆਈਸੋਲੇਸ਼ਨ ਵਾਰਡ ਤਿਆਰ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼ 

ਜ਼ਿਲ੍ਹੇ ’ਚ ਟੀਕਾਕਰਣ ਦੀ ਰਫ਼ਤਾਰ ਹੋਈ ਹੌਲੀ, ਪ੍ਰਸ਼ਾਸਨ ਮੂਕਦਰਸ਼ਕ
ਜ਼ਿਲ੍ਹੇ ’ਚ ਵੈਕਸੀਨੇਸ਼ਨ ਦੀ ਰਫ਼ਤਾਰ ਹੌਲੀ ਪੈਂਦੀ ਨਜ਼ਰ ਆ ਰਹੀ ਹੈ। ਇਕ ਪਾਸੇ ਇਥੇ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਸਾਰਿਆਂ ਦਾ ਟੀਕਾਕਰਣ ਕਰਨ ਨੂੰ ਕਹਿ ਰਹੀ ਹੈ ਪਰ ਇਸ ਦੀ ਉਪਲੱਬਧਤਾ ਨੂੰ ਲੈ ਕੇ ਕਈ ਸਵਾਲ ਹੁਣ ਖੜ੍ਹੇ ਹੁੰਦੇ ਪ੍ਰਤੀਤ ਹੋ ਰਹੇ ਹਨ। ਸੋਮਵਾਰ ਨੂੰ ਜ਼ਿਲ੍ਹੇ ’ਚ ਕੁਲ 3620 ਲੋਕਾਂ ਦਾ ਟੀਕਾਕਰਣ ਹੋ ਸਕਿਆ। ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਟੀਕਾਕਰਣ ਦੀ ਰਫ਼ਤਾਰ ਅਜਿਹੀ ਹੀ ਰਹੀ ਤਾਂ ਫਿਰ ਕਾਫੀ ਜ਼ਿਆਦਾ ਸਮਾਂ ਪੂਰੀ ਆਬਾਦੀ ਦੇ ਟੀਕਾਕਰਣ ਨੂੰ ਲੱਗ ਸਕਦਾ ਹੈ ਅਤੇ ਜੇਕਰ ਖੁਦਾ ਨਾ ਖਾਸਤਾ ਇਸ ਤੋਂ ਪਹਿਲਾਂ ਹੀ ਤੀਜੀ ਲਹਿਰ ਆ ਗਈ ਤਾਂ ਫਿਰ ਹਾਲਤ ਕੀ ਹੋਵੇਗੀ? ਇਹ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ। ਇਸ ਸਭ ਦੀ ਜਾਣਕਾਰੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਇਸ ਪ੍ਰਤੀ ਅਜੇ ਵੀ ਮੂਕਦਰਸ਼ਕ ਦੀ ਭੂਮਿਕਾ ’ਚ ਨਜ਼ਰ ਆ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਜੂਨ ਦੇ ਮਹੀਨੇ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News