ਗੁਰੂ ਬਾਜ਼ਾਰ ਗੋਲੀਕਾਂਡ ਖਿਲਾਫ ਕਾਂਗਰਸੀ ਕੌਂਸਲਰ ਨੇ ਖੋਲ੍ਹਿਆ ਮੋਰਚਾ

Saturday, Oct 19, 2019 - 12:35 PM (IST)

ਗੁਰੂ ਬਾਜ਼ਾਰ ਗੋਲੀਕਾਂਡ ਖਿਲਾਫ ਕਾਂਗਰਸੀ ਕੌਂਸਲਰ ਨੇ ਖੋਲ੍ਹਿਆ ਮੋਰਚਾ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਵਾਪਰੇ ਗੋਲੀਕਾਂਡ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਕਾਂਗਰਸੀ ਕੌਂਸਲਰ ਨੇ ਪੁਲਸ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਦਰਅਸਲ, 17 ਅਕਤੂਬਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਰਣਜੀਤ ਸਿੰਘ ਨਾਂ ਦੇ ਸੁਨਿਆਰੇ ਦੀ ਦੁਕਾਨ 'ਤੇ ਧਾਵਾ ਬੋਲਦੇ ਹੋਏ ਭੰਨਤੋੜ ਕੀਤੀ ਸੀ, ਜਿਸਦੀ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਸੀ। ਵੀਡੀਓ 'ਚ ਕੁਝ ਵਿਅਕਤੀ ਹੱਥਾਂ 'ਚ ਪਿਸਤੌਲ ਫੜੀ ਜਾਂਦੇ ਤੇ ਆਉਂਦੇ ਵਿਖਾਈ ਦੇ ਰਹੇ ਹਨ ਪਰ ਪੁਲਸ ਨੇ ਇਸ ਮਾਮਲੇ 'ਚ ਉਲਟਾ ਪੀੜਤ ਵਿਅਕਤੀ 'ਤੇ ਹੀ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ। ਗੁਰੂ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਪੁਲਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਹੀ ਇਨਸਾਫ ਨਾ ਮਿਲਣ 'ਤੇ ਸੰਘਰਸ਼ ਰਾਹ 'ਤੇ ਚੱਲਣ ਦੀ ਚਿਤਾਵਨੀ ਵੀ ਦਿੱਤੀ ਹੈ।


author

Baljeet Kaur

Content Editor

Related News