ਕੈਨੇਡਾ ਦੇ ਪ੍ਰਸਿੱਧ ਵਪਾਰੀ ਧਰਮਵੀਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

7/11/2020 4:15:04 PM

ਅੰਮ੍ਰਿਤਸਰ (ਅਨਜਾਣ) : ਕੈਨੇਡਾ ਦੇ ਪ੍ਰਸਿੱਧ ਵਪਾਰੀ ਧਰਮਵੀਰ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ- ਦੀਦਾਰੇ ਕੀਤੇ ਤੇ ਕੋਰੋਨਾ ਲਾਗ ਤੋਂ ਨਿਜ਼ਾਤ ਦਿਵਾਉਣ ਲਈ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ। ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਆਉਣ 'ਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੈਨੇਜਰ ਜਤਿੰਦਰ ਸਿੰਘ ਵੱਲੋਂ ਧਰਮਵੀਰ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। 

ਇਹ ਵੀ ਪੜ੍ਹੋਂ : ਪੰਜਾਬੀ 'ਤੇ ਮਾਣ: ਫਰਾਂਸ ਦੇ ਕਾਲਜ ਨੇ ਪੱਗ ਬੰਨ੍ਹਣ ਕਾਰਨ ਕੱਢਿਆ ਸੀ ਬਾਹਰ ਅੱਜ ਬਣਿਆ ਡਿਪਟੀ ਮੇਅਰਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur