ਮਜੀਠੀਆ ਦੀ ਨਵਜੋਤ ਸਿੱਧੂ ’ਤੇ ਚੁਟਕੀ, ਕਿਹਾ-ਕੈਪਟਨ ਸਾਹਿਬ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ

08/27/2021 7:23:30 PM

ਅੰਮ੍ਰਿਤਸਰ (ਬਿਊਰੋ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲਪੇਟੇ ’ਚ ਲੈਂਦੇ ਹੋਏ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜਕਾ ਦੇਣ ਦੇ ਬਿਆਨ ’ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਪਾਰਟੀ ਅੰਦਰ ਕਿਸੇ ਤਰ੍ਹਾਂ ਦਾ ਫ਼ੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ, ਜਿਸ ਕਾਰਨ ਉਹ ਬੌਖਲਾਇਆ ਹੋਇਆ ਅਜਿਹੇ ਬਿਆਨ ਦੇ ਰਿਹਾ ਹੈ। ਮਜੀਠੀਆ ਨੇ ਨਵਜੋਤ ਸਿੱਧੂ ’ਤੇ ਚੁਟਕੀ ਲੈਂਦੇ ਹੋਏ ਕੈਪਟਨ ਨੂੰ ਕਿਹਾ ਕਿ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿਓ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਰੇ ਆਗੂਆਂ ਨੂੰ ਸਿਰਫ਼ ਆਪਣੀਆਂ ਕੁਰਸੀਆਂ ਦੀ ਫ਼ਿਕਰ ਹੈ, ਜਿਸ ਨੂੰ ਬਚਾਉਣ ਲਈ ਉਹ ਅੱਕੀ ਪਲਾਹੀ ਹੱਥ ਮਾਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਸਾਢੇ ਚਾਰ ਸਾਲ ਬਾਅਦ ਪਿੰਡ ਡਾਲਾ ਪਹੁੰਚੇ ‘ਆਪ’ ਵਿਧਾਇਕ, ਲੋਕਾਂ ਨੇ ਘੇਰਾ ਪਾ ਪੁੱਛੇ ਸਵਾਲ (ਵੀਡੀਓ)

ਨਵਜੋਤ ਸਿੱਧੂ ਵਲੋਂ ਤਿੰਨ ਰੁਪਏ ਯੂਨਿਟ ਬਿਜਲੀ ਦਿੱਤੇ ਜਾਣ ਦੇ ਬਿਆਨ ’ਤੇ ਗੱਲ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਜੇਕਰ ਇੰਨੀ ਫ਼ਿਕਰ ਸੀ ਤਾਂ ਉਹ ਬਿਜਲੀ ਮਹਿਕਮਾ ਛੱਡ ਕੇ ਨਾ ਜਾਂਦਾ। ਆਪਣੀ ਸਰਕਾਰ ਆਉਂਦੇ ਸਾਰ ਉਹ ਬਿਜਲੀ 3 ਰੁਪਏ ਯੂਨਿਟ ਕਰ ਦਿੰਦਾ। ਨਵਜੋਤ ਸਿੱਧੂ ਨੇ ਅੰਮ੍ਰਿਤਸਰ ਹਲਕੇ ’ਚ ਕੋਈ ਕੰਮ ਨਹੀਂ ਕਰਵਾਇਆ, ਸਗੋਂ ਉਹ ਤਾਂ ਸਟੇਜਾਂ ’ਤੇ ਜਾ ਕੇ ਡਾਂਸ ਕਰਦਾ ਫਿਰਦਾ ਹੈ। ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ’ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸਤੀਫ਼ਾ ਦੇਣ ਨਾਲ ਮਸਲੇ ਹੱਲ ਨਹੀਂ ਹੋਣੇ। ਮਾਲੀ ਵਲੋਂ ਜੋ ਬਿਆਨ ਦਿੱਤੇ ਗਏ ਹਨ, ਉਸ ਖ਼ਿਲਾਫ਼ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 14 ਸਾਲਾ ਬੱਚੇ ਨੂੰ ਅਗਵਾ ਕਰਕੇ ਬੈੱਡ ’ਚ ਕੀਤਾ ਬੰਦ, ਇੰਝ ਖੁੱਲ੍ਹਿਆ ਭੇਤ (ਵੀਡੀਓ) 

ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਸਿੱਧੂ ਸਾਡਾ ਬੰਦਾ ਹੈ, ਅਸੀਂ ਉਸ ਨੂੰ ਤਿਆਰ ਕਰਕੇ ਕਾਂਗਰਸ ’ਚ ਭੇਜਿਆ। ਕਾਂਗਰਸੀਆਂ ਨੂੰ ਕੋਈ ਬੰਦਾ ਨਹੀਂ ਸੀ ਮਿਲ ਰਿਹਾ, ਜਿਸ ਕਰਕੇ ਅਸੀਂ ਉਸ ਨੂੰ ਸ਼ਿੰਗਾਰਕੇ ਉਸ ਪਾਰਟੀ ’ਚ ਭੇਜਿਆ ਹੈ। ਮਜੀਠੀਆ ਨੇ ਹਾਸੋ-ਹੀਣੇ ਅੰਦਾਜ਼ ’ਚ ਕਿਹਾ ਕਿ ਸਿੱਧੂ ਨੂੰ ਮੇਰੀ ਸਿਫ਼ਾਰਿਸ਼ ’ਤੇ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਮਜੀਠੀਆ ਨੇ ਰਾਵਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਉਨ੍ਹਾਂ ਦੀ ਲੜਾਈ ਹੋ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਸੇਵਾ ਸਿੱਖ ਸੇਖਵਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਜਾਣ ’ਤੇ ਮਜੀਠੀਆ ਨੇ ਕਿਹਾ ਕਿ ਜਿਸ ਹਿਸਾਬ ਨਾਲ ਸੇਖਵਾਂ ਪਾਰਟੀ ਬਦਲ ਰਹੇ ਹਨ, ਉਸ ਹਿਸਾਬ ਨਾਲ ਉਸ ਦਾ ਨਾਂ ਸੇਵਾ ਐਕਸਪ੍ਰੈੱਸ ਰੱਖ ਦਿੱਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਆਪ’ ਵਲੋਂ ਐਲਾਨੇ ਜਾਣ ਵਾਲੇ ਮੁੱਖ ਮੰਤਰੀ ਦੇ ਚਿਹਰੇ ’ਤੇ ਬੋਲ੍ਹਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡਾ.ਓਬਰਾਏ ਨੇ ਸੀ.ਐੱਮ ਬਣਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਦੇ ਸੀ.ਐੱਮ ਦਾ ਚਿਹਰਾ ਮਿਲਣਾ ਹੀ ਨਹੀਂ। ਇਨ੍ਹਾਂ ਨੂੰ ਰਿਮੋਟ ਕੰਟਰੋਲ ਵਾਲਾ ਚਿਹਰਾ ਚਾਹੀਦਾ ਹੈ, ਜਿਸ ਨੂੰ ਦਿੱਲੀ ਤੋਂ ਚਲਾਇਆ ਜਾ ਸਕਦਾ ਹੋਵੇ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ


rajwinder kaur

Content Editor

Related News