ਨਸ਼ਿਆ ਖਿਲਾਫ ਬਿਕਰਮ ਮਜੀਠੀਆ ਦੀ ਵੱਡੀ ਕਾਰਵਾਈ
Friday, May 17, 2019 - 12:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅਕਾਲੀ ਨੇਤਾ ਬਿਕਰਮ ਮਜੀਠੀਆ ਅੰਮ੍ਰਿਤਸਰ ਦੇ ਕੱਥੂ ਨੰਗਲ ਟੋਲ ਪਲਾਜ਼ਾ 'ਤੇ ਇਕ ਸ਼ਰਾਬ ਦਾ ਭਰਿਆ ਟਰੱਕ ਫੜਿਆ। ਮਜੀਠੀਆ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ਰਾਬ ਦੇ ਭਰੇ ਟਰੱਕ ਨੂੰ ਨਾ ਸਿਰਫ ਫੜਿਆ ਸਗੋਂ ਡਰਾਈਵਰ ਤੋਂ ਪੁੱਛਗਿੱਛ ਵੀ ਕੀਤੀ। ਮਜੀਠੀਆ ਨੇ ਟਰੱਕ ਫੜਨ ਦੇ ਨਾਲ-ਨਾਲ ਕਾਂਗਰਸ 'ਤੇ ਵੀ ਨਿਸ਼ਾਨਾ ਲਾਇਆ ਹੈ। ਉਸ ਦਾ ਦਾਅਵਾ ਹੈ ਕਿ ਸ਼ਰਾਬ ਦਾ ਇਹ ਟਰੱਕ ਗੁਰਦਾਸਪੁਰ ਜਾ ਰਿਹਾ ਸੀ, ਜਿੱਥੇ ਇਸ ਦੀ ਵਰਤੋਂ ਵੋਟਰਾਂ ਨੂੰ ਲੁਭਾਉਣ ਲਈ ਹੋਣੀ ਸੀ। ਬਿਕਰਮ ਮਜੀਠੀਆ ਨੇ ਕਿਹਾ ਕਿ ਡਰਾਈਵਰ ਕੋਲ ਪਰਮਿਟ ਨਹੀਂ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਇੱਥੇ ਦੱਸ ਦੇਈਏ ਕਿ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਰਿਹਾ ਹੈ। ਉਸ ਤੋਂ ਪਹਿਲਾਂ ਮਜੀਠੀਆ ਦੀ ਇਹ ਵੱਡੀ ਕਾਰਵਾਈ ਹੈ, ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਇਸ ਦਾ ਨੋਟਿਸ ਲੈਂਦਾ ਹੈ ਜਾਂ ਨਹੀਂ।