ਪਾਵਨ ਸਰੂਪਾਂ ਦੀ ਬੇਅਦਬੀ ਕਰਕੇ ਖੁਰਦ-ਬੁਰਦ ਕਰਨਾ ਕਤਲ ਦੇ ਸਮਾਨ : ਭਾਈ ਲੌਂਗੋਵਾਲ

08/31/2020 6:02:57 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵਲੋਂ ਜਾਂਚ ਰਿਪੋਰਟ ਦੇ ਆਧਾਰ 'ਤੇ 368 ਪਵਿੱਤਰ ਪਾਵਨ ਸਵਰੂਪਾਂ ਦੇ ਗੁੰਮ ਹੋਣ ਤੋਂ ਬਾਅਦ ਜੋ ਉੱਚ ਅਧਿਕਾਰੀ ਅਤੇ ਸੰਬੰਧਿਤ ਕਰਮਚਾਰੀ ਦੋਸ਼ੀ ਠਹਿਰਾਏ ਗਏ ਸੀ, ਐਲਾਨ ਦੇ ਮੁਤਾਬਕ ਦੋਸ਼ੀਆਂ ਦੇ ਖ਼ਿਲਾਫ਼ ਜਲਦ ਹੀ ਹੁਣ ਫ਼ੌਜਦਾਰੀ ਮੁਕੱਦਮੇ ਦਰਜ਼ ਕਰਵਾਏਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਾਰਵਾਈ ਘੋਸ਼ਿਤ ਹੋਣ ਤੋਂ ਬਾਅਦ ਹੁਣ ਹਰ ਕੋਈ ਇਹੀ ਪ੍ਰਸ਼ਨ ਕਰਦਾ ਹੈ ਕਿ 368 ਗੁੰਮ ਹੋਏ ਪਾਵਨ ਸਵਰੂਪ ਕਿੱਥੇ ਗਏ? ਇਸ ਦੇ ਉੱਤਰ 'ਚ ਉਨ੍ਹਾਂ ਕਿਹਾ ਕਿ ਪਾਵਨ ਸਰੂਪ ਕਿੱਥੇ ਗਏ, ਇਸ ਦੀ ਜਾਂਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰੇਗੀ, ਘੋਸ਼ਿਤ ਕਮੇਟੀ ਵਲੋਂ ਹੁਣ ਜਲਦ ਹੀ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖ਼ਿਲਾਫ਼ ਫੌਜਦਾਰੀ ਮੁਕੱਦਮੇ ਦਰਜ ਕਰਵਾਏ ਜਾਣਗੇ ਅਤੇ ਪੁਲਸ ਹੀ ਇਸ ਦੀ ਜਾਂਚ ਕਰ ਕੇ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਰਿਪੋਰਟ ਜਾਰੀ ਕਰੇਗੀ। 

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਸਹੁਰਾ ਪਰਿਵਾਰ ਦੀ ਦਰਿੰਦਗੀ ਕਾਰਨ ਨੂੰਹ ਦਾ ਗਰਭਪਾਤ, ਰਵਾ ਦੇਵੇਗੀ ਦੁੱਖ ਭਰੀ ਦਾਸਤਾਨ

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰ ਕੇ ਉਨ੍ਹਾਂ ਨੂੰ ਖੁਰਦ-ਬੁਰਦ ਕਰਨਾ, ਇਕ ਕਤਲ ਦੇ ਸਮਾਨ ਜੁਰਮ ਹੈ। ਇਸ ਲਈ ਕੋਈ ਵੀ ਦੋਸ਼ੀ ਆਪਣੇ ਕਲੰਕਿਤ ਜੁਰਮ ਤੋਂ ਹੁਣ ਬੱਚ ਨਹੀਂ ਸਕੇਗਾ। ਸ਼੍ਰੋਮਣੀ ਕਮੇਟੀ ਨੇ ਹੁਣ ਸਪੱਸ਼ਟ ਕੀਤਾ ਕਿ ਪਵਿੱਤਰ ਪਾਵਨ ਸਰੂਪਾਂ ਦੀ ਵਿਦੇਸ਼ਾਂ 'ਚ ਛਪਾਈ ਕਰਨ ਦੇ ਲਈ ਕੌਣ ਦੋਸ਼ੀ ਹੈ, ਇਸ ਦੀ ਜਾਂਚ ਵੀ ਪੁਲਸ ਵਲੋਂ ਕੀਤੀ ਜਾਵੇਗੀ।  ਜਿਸ 'ਤੇ ਕਿਸੇ ਵੀ ਕਿਸਮ ਦੀ ਸਿਫਾਰਸ਼ ਕਮੇਟੀ ਸਹਿਣ ਨਹੀਂ ਕਰੇਗੀ। ਕਿਉਂਕਿ ਇਹ ਮਾਮਲਾ ਕਾਫ਼ੀ ਗੰਭੀਰ ਹੈ ਅਤੇ ਉਹ ਸੰਗਤ ਨੂੰ ਹੁਣ ਹਨੇਰੇ 'ਚ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ ਹੀ ਸਪੱਸ਼ਟ ਕਰੇਗੀ ਕਿ ਪਾਵਨ ਸਰੂਪਾਂ ਦਾ ਦੋਸ਼ੀਆਂ ਨੇ ਕੀ ਕੀਤਾ ਸੀ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਈ ਭਾਈ ਦਿਲਾਵਰ ਸਿੰਘ ਦੀ ਬਰਸੀ, ਖਾਲਿਸਤਾਨ ਦੇ ਲੱਗੇ ਨਾਅਰੇ


Baljeet Kaur

Content Editor

Related News