ਅੰਮ੍ਰਿਤਸਰ ਦੇ ਪੇਂਟਰ ਨੇ ਤਿਆਰ ਕੀਤੀ ਗਾਂਧੀ ਜੀ ਦੀ ਪੇਂਟਿੰਗ
Wednesday, Oct 02, 2019 - 02:15 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਭਰ 'ਚ ਮਹਾਤਮਾ ਗਾਂਧੀ ਜੀ ਦੀ 150ਵਾਂ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਅੰਮ੍ਰਿਤਸਰ 'ਚ ਕੌਮਾਂਤਰੀ ਚਿੱਤਰਕਲਾ ਆਰਟਿਸ ਜਗਜੋਤ ਸਿੰਘ ਰੂਬਲ ਨੇ ਮਹਾਤਮਾ ਗਾਂਧੀ ਜੀ ਦੀ ਇਕ ਵਿਸ਼ੇਸ਼ ਪੇਂਟਿੰਗ ਤਿਆਰ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਟਰ ਜਗਜੋਤ ਸਿੰਘ ਰੂਬਲ ਨੇ ਦੱਸਿਆ ਉਹ ਇਹ ਪੇਂਟਿੰਗ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਣਾ ਚਾਹੁੰਦਾ ਹੈ ਤਾਂ ਜੋ ਇਹ ਪੇਂਟਿੰਗ ਗੁਰਜਾਤ ਸਿੰਘ ਆਸ਼ਰਮ 'ਚ ਲਗਾਈ ਜਾ ਸਕੇ ਜਾਂ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ 'ਚ ਲਗਾਈ ਜਾਵੇ। ਉਸ ਨੇ ਦੱਸਿਆ ਕਿ ਇਸ ਪੇਂਟਿੰਗ ਰਾਹੀਂ ਉਹ ਲੋਕਾਂ ਨੂੰ ਗਾਂਧੀ ਜੀ ਦੇ ਦਿੱਤੇ ਸੰਦੇਸ਼ਾਂ ਤੋਂ ਵੀ ਜਾਣੂ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪੇਂਟਿੰਗ ਬਣਾਉਣ ਲਈ ਕਰੀਬ 10 ਦਿਨ ਦਾ ਸਮਾਂ ਲੱਗਾ ਹੈ।