ਅੰਮ੍ਰਿਤਸਰ ਹਵਾਈ ਅੱਡੇ ’ਤੇ ਮੁੜ ਫਟਿਆ ‘ਕੋਰੋਨਾ ਬੰਬ’, ਇਟਲੀ ਤੋਂ ਆਏ 190 ਯਾਤਰੀ ਨਿਕਲੇ ਪਾਜ਼ੇਟਿਵ (ਵੀਡੀਓ)

Friday, Jan 07, 2022 - 11:40 PM (IST)

ਅੰਮ੍ਰਿਤਸਰ ਹਵਾਈ ਅੱਡੇ ’ਤੇ ਮੁੜ ਫਟਿਆ ‘ਕੋਰੋਨਾ ਬੰਬ’, ਇਟਲੀ ਤੋਂ ਆਏ 190 ਯਾਤਰੀ ਨਿਕਲੇ ਪਾਜ਼ੇਟਿਵ (ਵੀਡੀਓ)

ਅੰਮ੍ਰਿਤਸਰ (ਦਲਜੀਤ ਸ਼ਰਮਾ)-ਅੰਮ੍ਰਿਤਸਰ ਹਵਾਈ ਅੱਡੇ ’ਤੇ ਅੱਜ ਇਕ ਵਾਰ ਫਿਰ ਕੋਰੋਨਾ ਬੰਬ ਫਟਿਆ ਤੇ ਇਟਲੀ ’ਚੋਂ ਆਏ 300 ਯਾਤਰੀਆਂ ’ਚੋਂ 190 ਯਾਤਰੀ ਪਾਜ਼ੇਟਿਵ ਪਾਏ ਗਏ। ਇਟਲੀ ਤੋਂ ਆਉਣ ਵਾਲੇ ਯਾਤਰੀ ਲਗਾਤਾਰ ਕੋਰੋਨਾ ਪਾਜ਼ੇਟਿਵ ਨਿਕਲ ਰਹੇ ਹਨ। ਸ਼ੁੱਕਰਵਾਰ ਨੂੰ ਇਟਲੀ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ’ਤੇ ਆਈ 300 ਯਾਤਰੀਆਂ ਦੀ ਫਲਾਈਟ ’ਚ 190 ਯਾਤਰੀ ਹੁਣ ਤੱਕ ਕੋਰੋਨਾ ਪਾਜ਼ੇਟਿਵ ਨਿਕਲੇ ਹਨ।

ਇਹ ਵੀ ਪੜ੍ਹੋ : AAP ’ਚ ਫੁੱਟ, ਜਲੰਧਰ ’ਚ ਵਰਕਰਾਂ ਨੇ ਰਾਘਵ ਚੱਢਾ ਦਾ ਕੀਤਾ ਵਿਰੋਧ (ਵੀਡੀਓ)

ਸਿਹਤ ਵਿਭਾਗ ਵੱਲੋਂ 285 ਲੋਕਾਂ ਦੇ ਟੈਸਟ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ 125 ਇਟਲੀ ਤੋਂ ਆਏ ਯਾਤਰੀ ਪਾਜ਼ੇਟਿਵ ਪਾਏ ਗਏ ਸਨ। ਇੰਨੀ ਵੱਡੀ ਗਿਣਤੀ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਕਈ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਵੀ ਏਅਰਪੋਰਟ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਟੈਸਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਅਜੇ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ। ਦੂਜੇ ਪਾਸੇ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਦੀਆਂ ਵੱਡੀਆਂ ਟੀਮਾਂ ਹਵਾਈ ਅੱਡੇ ਲਈ ਰਵਾਨਾ ਹੋ ਗਈਆਂ ਹਨ।

 
Big Breaking : ਵਿਦੇਸ਼ੋਂ ਆਉਂਦੇ ਜਹਾਜ਼ਾਂ ਨੇ ਮਚਾਈ ਤਬਾਹੀ, ਦੂਜੇ ਦਿਨ ਵੀ Italy ਤੋਂ ਆਏ ਸੈਂਕੜੇ Corona Positive

Big Breaking : ਵਿਦੇਸ਼ੋਂ ਆਉਂਦੇ ਜਹਾਜ਼ਾਂ ਨੇ ਮਚਾਈ ਤਬਾਹੀ, ਦੂਜੇ ਦਿਨ ਵੀ Italy ਤੋਂ ਆਏ ਸੈਂਕੜੇ Corona Positive #Covid #Corona #Blast #Italy #Rome #Punjab #Amritsar

Posted by JagBani on Friday, January 7, 2022

 


author

Manoj

Content Editor

Related News